31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ੍ਰੀ ਰਾਧਾ ਕਿ੍ਸ਼ਨ ਮਹਿਲਾ ਮੰਡਲ ਦੇ ਨੁਮਾਇੰਦਿਆਂ ਦੀ ਚੋਣ ਹੋਈ <br/>

Ad Position 21
No active advertisement
ਅਜੀਤ ਡੈਸਕ 25-12-2025
ਭਰਤਗੜ੍ਹ, 24 ਦਸੰਬਰ (ਜਸਬੀਰ ਸਿੰਘ ਬਾਵਾ)-ਪਿੰਡ ਬੇਲੀ 'ਚ ਸੂਝਵਾਨ ਮਹਿਲਾਵਾਂ ਦੀ ਉਸਾਰੀ ਸੋਚ ਸਦਕਾ, ਸ੍ਰੀ ਰਾਧਾ ਕਿ੍ਸ਼ਨ ਮਹਿਲਾ ਮੰਡਲ ਨੂੰ ਹੋਂਦ 'ਚ ਲਿਆਉਣ ਮਗਰੋਂ ਸਬੰਧਿਤ ਵਿਭਾਗ ਰਾਹੀਂ ਸਰਬ-ਸੰਮਤੀ ਨਾਲ ਹੋਈ ਚੋਣ ਦੌਰਾਨ ਜਸਵਿੰਦਰ ਕੌਰ ਬੇਲੀ ਨੂੰ ਇਸ ਮੰਡਲ ਦੇ ਪ੍ਰਧਾਨ ਬਣਾਇਆ ਗਿਆ ਹੈ | ਹੋਰਨਾਂ ਨੁਮਾਇੰਦਿਆਂ 'ਚ ਪਰਮਜੀਤ ਕੌਰ ਨੂੰ ਉਪ ਪ੍ਰਧਾਨ, ਪੂਜਾ ਨੂੰ ਸਕੱਤਰ, ਸ਼ੀਤਲ ਸੈਣੀ ਨੂੰ ਜੁਆਇੰਟ ਸਕੱਤਰ, ਜਸਪ੍ਰੀਤ ਕੌਰ ਨੂੰ ਵਿੱਤ ਸਕੱਤਰ, ਬਲਵਿੰਦਰ ਕੌਰ ਨੂੰ ਸਹਾ. ਵਿੱਤ ਸਕੱਤਰ, ਰੇਖਾ ਸੈਣੀ ਨੂੰ ਸਲਾਹਕਾਰ ਵਜੋਂ ਜ਼ਿੰਮੇਵਾਰੀ ਮਿਲੀ ਹੈ, ਇਨ੍ਹਾਂ ਤੋਂ ਇਲਾਵਾ ਕੁਲਵਿੰਦਰ ਕੌਰ, ਸਿਮਰਨ ਕੌਰ, ਕਿਰਨ ਬਾਲਾ, ਕੁਲਦੀਪ ਕੌਰ ਆਦਿ ਨੂੰ ਐਗਜ਼ੀਕਿਊਟਿਵ ਮੈਂਬਰ ਅਤੇ ਹੋਰਨਾਂ ਮਹਿਲਾਵਾਂ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਸਬੰਧਿਤ ਵਿਭਾਗ ਵਲੋਂ ਇਸ ਮਹਿਲਾ ਮੰਡਲ ਨੂੰ ਪ੍ਰਵਾਨਗੀ ਮਿਲਣ ਮਗਰੋਂ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ ਬੀਬੀ ਬਲਵਿੰਦਰ ਕੌਰ ਬੈਂਸ ਪਿੰਡ ਬੇਲੀ 'ਚ ਸਬੰਧਿਤ ਨੁਮਾਇੰਦਿਆਂ ਅਤੇ ਮੈਂਬਰਾਨ ਦੀ ਹੌਸਲਾ ਅਫਜ਼ਾਈ ਕਰਨ ਪੁੱਜੇ, ਉਨ੍ਹਾਂ ਕਿਹਾ ਕਿ ਮਹਿਲਾ ਮੰਡਲ ਮਹਿਲਾਵਾਂ ਦੀ ਭਲਾਈ ਅਤੇ ਸਮਾਜ ਸੇਵਾਵਾਂ ਨੂੰ ਸਮਰਪਿਤ ਰਹਿਣ ਦੀ ਉਮੀਦ ਹੈ, ਰਾਜ ਸਰਕਾਰ ਇਨ੍ਹਾਂ ਦੀ ਲੋੜੀਂਦੀ ਸਹਾਇਤਾ ਕਰੇਗੀ | ਇਸ ਮੌਕੇ ਸਰਪੰਚ ਦੀਦਾਰ ਸਿੰਘ ਸੈਣੀ, 'ਆਪ' ਆਗੂ ਅਮਨਦੀਪ ਸਿੰਘ ਬੇਲੀ, ਸੰਜੂ ਸੈਣੀ, ਗੁਰਚਰਨ ਬੇਲੀ, ਨਰੰਜਣ ਸਿੰਘ, ਪੰ: ਵਲੈਤੀ ਰਾਮ, ਪੰਚ ਅਮਰ ਸਿੰਘ ਸੈਣੀ, ਪ੍ਰੀਤ ਬੇਲੀ, ਜਸਪਾਲ ਸਿੰਘ ਬੌਬੀ ਆਦਿ ਨੇ ਬੀਬੀ ਬਲਵਿੰਦਰ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਉਵਾਲ ਵਿਖੇ ਬਾਬਾ ਸਤਨਾਮ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ 'ਸਫਰ-ਏ-ਸ਼ਹਾਦਤ' ਪੁੱਜਣ ਮੌਕੇ ਕਰਵਾਇਆ ਧਾਰਮਿਕ ਸਮਾਗਮ
Ad Position 24