31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਾਬਾ ਮਸਤ ਜੀ ਲੋਹਗੜ੍ਹ ਸਿੱਡੇ ਵਾਲਿਆਂ ਦੀ ਸਾਲਾਨਾ ਬਰਸੀ ਦੇ ਸੰਬੰਧ 'ਚ ਧਾਰਮਿਕ ਸਮਾਗਮ <br/>

Ad Position 21
No active advertisement
ਡੇਰਾ ਬਾਬਾ ਮਸਤ ਜੀ ਲੋਹਗੜ੍ਹ ਫਿੱਡੇ ਵਿਖੇ ਕਰਵਾਏ ਧਾਰਮਿਕ ਸਮਾਗਮ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਜਸਵੀਰ ਸਿੰਘ ਸੈਣੀ <br/> 28-12-2025
ਘਨੌਲੀ, 27 ਦਸੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਲੋਹਗੜ੍ਹ ਸਿੱਡੇ ਦੇ ਡੇਰਾ ਬਾਬਾ ਮਸਤਾਂ ਵਿਖੇ ਸਾਲਾਨਾ ਤਿੰਨ ਰੋਜ਼ਾ ਸਮਾਗਮ ਸ਼ੁਰੂ ਹੋ ਗਿਆ | ਜਿਸ ਦੇ ਦੂਜੇ ਰਾਤਰੀ ਦੇ ਦੀਵਾਨ 'ਚ ਬਾਬਾ ਭੁਪਿੰਦਰ ਸਿੰਘ ਜੀ ਫ਼ੁਲ ਵਾਲੇ, ਭਾਈ ਸਤਨਾਮ ਸਿੰਘ ਘਨੌਲੀ, ਭਾਈ ਗੁਰਿੰਦਰ ਸਿੰਘ ਘਨੌਲੀ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਉਥੇ ਹੀ ਉਨ੍ਹਾਂ ਨੇ ਬਾਬਾ ਮਸਤਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜੀਵਨ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਸੰਬੰਧ 'ਚ ਪ੍ਰਬੰਧਕਾਂ ਨੇ ਦੱਸਿਆ ਕਿ 28 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਘਰ ਦੇ ਕੀਰਤਨੀਏ, ਢਾਡੀ, ਕਵੀਸ਼ਰੀ ਜਥੇ, ਸੰਤ ਮਹਾਂਪੁਰਸ਼, ਕਥਾਵਾਚਕ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਜੋੜਨਗੇ | ਸਮਾਗਮ ਦੌਰਾਨ ਬਾਬਾ ਸੁਰਜਨ ਸਿੰਘ ਫ਼ੁਲ ਵਾਲੇ, ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਸੰਤ ਉਮੇਦਗਿਰੀ ਸਸਕੌਰ ਵਾਲੇ, ਬੀਬੀ ਕਮਲਜੀਤ ਕੌਰ ਸੋਲਖੀਆਂ ਵਾਲੇ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ | ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਜੌਹਲ, ਡੇਰਾ ਕਮੇਟੀ ਪ੍ਰਧਾਨ ਨਿਰਮਲ ਸਿੰਘ, ਨੰਬਰਦਾਰ ਬੰਤ ਸਿੰਘ, ਜਸਪਾਲ ਸਿੰਘ, ਸਟੇਜ ਸਕੱਤਰ ਨਰਿੰਦਰ ਸਿੰਘ, ਰਮੇਸ਼ਵਰ ਲਾਲ, ਕਿਰਪਾਲ ਸਿੰਘ ਜੀਤ, ਚੰਦਰਸ਼ੇਖਰ, ਅਵਤਾਰ ਸਿੰਘ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਝਿੰਜੜੀ ਵਿਖੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸ੍ਰੀ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਲਗਾਇਆ ਲੰਗਰ
Ad Position 24