13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਹਰਪਾਲ ਸਿੰਘ ਪਾਲੀ ਨੂੰ ਸਦਮਾ, ਪਿਤਾ ਦਾ ਦਿਹਾਂਤ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਕਾਹਨਪੁਰ ਖੂਹੀ, 29 ਦਸੰਬਰ (ਗੁਰਬੀਰ ਸਿੰਘ ਵਾਲੀਆ)-ਖੇਤਰ ਦੇ ਪਿੰਡ ਕਾਹਨਪੁਰ ਖੂਹੀ ਦੇ ਵਸਨੀਕ ਉਘੇ ਸਮਾਜ ਸੇਵੀ ਹਰਪਾਲ ਸਿੰਘ ਪਾਲੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਪਿਤਾ ਸਤਨਾਮ ਸਿੰਘ (68) ਸਾਲ ਦੀ ਉਮਰ 'ਚ ਹਾਰਟ ਅਟੈਕ ਹੋਣ ਕਾਰਨ ਦਿਹਾਂਤ ਹੋ ਗਿਆ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਪਿੰਡ ਕਾਹਨਪੁਰ ਖੂਹੀ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਜਿਨ੍ਹਾਂ 'ਚ ਸੰਤ ਬਾਬਾ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਬਾਬਾ ਗੁਰਚਰਨ ਸਿੰਘ ਸ਼ਹੀਦੀ ਬਾਗ, ਬਾਬਾ ਰਾਮ ਕੁਮਾਰ ਗੋਚਰ, ਸਵਾਮੀ ਅਮੋਲਕਾ ਨੰਦ ਜੀ, ਹਲਕਾ ਵਿਧਾਇਕ ਦਿਨੇਸ਼ ਚੱਢਾ, ਸਾ. ਵਿਧਾਇਕ ਅਮਰਜੀਤ ਸਿੰਘ ਸੰਦੋਆ, ਗੌਰਵ ਰਾਣਾ, ਗੁਰਬਿੰਦਰ ਸਿੰਘ ਸਸਕੌਰ, ਅਜੇਵੀਰ ਸਿੰਘ ਲਾਲਪੁਰਾ, ਕਮਿੱਕਰ ਸਿੰਘ ਡਾਹਢੀ ਰਾਮ ਕੁਮਾਰ ਮੁਕਾਰੀ, ਬਰਿੰਦਰ ਸਿੰਘ ਢਿੱਲੋਂ, ਚੌਧਰੀ ਜੀਵਨ ਕੁਮਾਰ ਸੰਜੂ, ਦਰਬਾਰਾ ਸਿੰਘ ਬਾਲਾ, ਸਰਪੰਚ ਰਾਕੇਸ਼ ਖੂਹੀ ਆਦਿ ਸ਼ਖ਼ਸੀਅਤਾਂ ਨੇ ਹਰਪਾਲ ਸਿੰਘ ਪਾਲੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਾਰ ਦੇ ਲੈਣ-ਦੇਣ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਸਾਹਮਣੇ ਚੱਲੀ ਗੋਲੀ, ਜਾਨੀ ਨੁਕਸਾਨ ਤੋਂ ਰਿਹਾ ਬ... ਅਗਲੀ ਖ਼ਬਰ ਢੇਰ ਪੰਚਾਇਤ ਨੇ ਆਮ ਇਜਲਾਸ ਕਰਵਾਇਆ <br/>
Ad Position 24