15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਭਗਵਾਨ ਵਾਲਮੀਕਿ ਆਸ਼ਰਮ ਡੇਰਾ ਹਜ਼ੂਰ ਨਾਥ ਦੇ ਸਵਾਮੀ ਮੇਘਨਾਥ ਦੀ ਸੰਤ ਸਮਾਜ ਤੇ ਸੰਗਤ ਵਲੋਂ ਦਸਤਾਰਬੰਦੀ

Ad Position 21
No active advertisement
ਅਜੀਤ ਡੈਸਕ 03-06-2025
ਗੱਗੋਮਾਹਲ, 2 ਜੂਨ (ਬਲਵਿੰਦਰ ਸਿੰਘ ਸੰਧੂ)-ਭਗਵਾਨ ਵਾਲਮੀਕਿ ਆਸ਼ਰਮ ਗੱਗੋਮਾਹਲ ਡੇਰਾ ਹਜ਼ੂਰ ਨਾਥ ਦੇ ਚੇਲੇ ਸੰਤ ਜੋਗੀ ਨਾਥ ਦੇ ਬ੍ਰਹਮਲੀਨ ਹੋਣ ਪਿੱਛੋਂ ਸੰਤ ਸਮਾਜ ਤੇ ਸੰਗਤ ਦੀ ਹਜ਼ੂਰੀ ਵਿਚ ਸਵਾਮੀ ਮੇਘਨਾਥ ਜੀ ਨੂੰ ਦਸਤਾਰ ਸਜਾ ਕੇ ਡੇਰਾ ਮੁਖੀ ਵਜੋਂ ਥਾਪਿਆ ਗਿਆ | ਸ਼ੁਰੂਆਤ ਮੌਕੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੇ ਭੋਗ ਪਾਏ ਗਏ ਉਪਰੰਤ ਰਾਜਬੀਰ ਨਾਥ ਦੀ ਮੰਡਲੀ ਵਲੋਂ ਭਜਨ ਗਾਇਨ ਕੀਤੇ ਗਏ ਜਿਨ੍ਹਾਂ ਦਾ ਸੰਗਤਾਂ ਨੂੰ ਅਨੰਦ ਮਾਣਿਆ | ਉਪਰੰਤ ਦਸਤਾਰ ਦੀ ਰਸਮ ਮੌਕੇ ਬੋਲਦਿਆਂ ਪਾਵਨ ਵਾਲਮੀਕ ਤੀਰਥ ਤੋਂ ਸੰਤ ਮਲਕੀਤ ਨਾਥ ਜੀ ਨੇ ਕਿਹਾ ਕਿ ਸੰਤ ਜੋਗੀ ਨਾਥ ਦੇ ਬ੍ਰਹਮਲੀਨ ਹੋਣ ਪਿੱਛੋਂ ਸੰਤ ਸਮਾਜ ਤੇ ਸੰਗਤ ਦੀ ਸਲਾਹ ਨਾਲ ਸਵਾਮੀ ਮੇਘਨਾਥ ਜੀ ਨੂੰ ਇਸ ਡੇਰੇ ਦੀ ਸੇਵਾ ਸੌਂਪੀ ਗਈ ਹੈ | ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਡੇਰਾ ਮੁੱਖੀ ਸਵਾਮੀ ਮੇਘ ਨਾਥ ਜੀ ਦਾ ਪਹਿਲੇ ਦੀ ਤਰ੍ਹਾਂ ਸਾਥ ਦੇਣ | ਇਸ ਸਮੇਂ ਭੰਡਾਰੇ ਦੇ ਵਿਸੇਸ਼ ਕੀਤੇ ਗਏ ਸਨ | ਇਸ ਮੌਕੇ ਸੰਤ ਗਿਰਧਾਰੀ ਨਾਥ, ਸੰਤ ਪ੍ਰਗਟ ਨਾਥ, ਸੰਤ ਜੀਵਨ ਨਾਥ, ਸੰਤ ਬਲਵੰਤ ਨਾਥ, ਸੰਤ ਸੰਗਤ ਨਾਥ, ਸੰਤ ਸੰਗਲ ਨਾਥ, ਸੰਤ ਗਨੇਸ਼ ਨਾਥ, ਸੰਤ ਲਵ ਨਾਥ, ਸੰਤ ਧੀਰਜ ਨਾਥ, ਸੰਤ ਜੱਗਾ ਨਾਥ, ਜ਼ਿਲ੍ਹਾ ਪ੍ਰਧਾਨ ਦਰੋਜਨ ਜੋਧਾ ਰਮਦਾਸ, ਸੰਦੀਪ ਜੰਡਿਆਲਾ, ਸੰਤ ਸੁਖਵਿੰਦਰ ਨਾਥ, ਬਲਬੀਰ ਗਿਰ, ਸੰਤ ਸਵਿੰਦਰ ਨਾਥ ਨੇ ਹਾਜ਼ਰੀ ਭਰੀ | ਇਸ ਸਮਾਗਮ ਵਿਚ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵੀ ਵਿਸ਼ੇਸ ਤੌਰ 'ਤੇ ਪਹੁੰਚੇ ਜਿਨ੍ਹਾਂ ਨੂੰ ਸੰਤ ਸਮਾਜ ਵਲੋਂ ਸਿਰੋਪਾਓ ਭੇਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰਾ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ ਅਗਲੀ ਖ਼ਬਰ ਲੰਗਰ ਚੱਲੇ ਗੁਰ ਸ਼ਬਦ ਸੰਸਥਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਘੱਲੂਘਾਰੇ ਨੂੰ ਸਮਰਪਿਤ ਸੈਮੀਨਾਰ
Ad Position 24