19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੰਤ ਜਰਨੈਲ ਸਿੰਘ ਨੇ ਸਿੱਖ ਕੌਮ ਲਈ ਸੰਘਰਸ਼ ਕਰਦਿਆਂ ਸ਼ਹੀਦੀ ਪਾਈ

Ad Position 21
No active advertisement
ਅਜੀਤ ਡੈਸਕ 04-06-2025
• ਉਹ ਸਾਰੀ ਕੌਮ ਦੇ ਸ਼ਹੀਦ ਹਨ ਕਿਸੇ ਇੱਕ ਸੰਸਥਾ ਪਾਰਟੀ ਦੇ ਨਹੀਂ
ਟਾਂਗਰਾ/ਤਰਸਿਕਾ 3ਜੂਨ (ਹਰਜਿੰਦਰ ਸਿੰਘ ਕਲੇਰ, ਅਤਰ ਸਿੰਘ)-ਸ੍ਰੀ ਅਕਾਲ ਤਖਤ ਅੰਮਿ੍ਤਸਰ 6 ਜੂਨ ਕੌਮ ਲਈ ਸੰਘਰਸ਼ ਲੜਦਿਆਂ ਸ਼ਹੀਦੀ ਪਾਉਣ ਵਾਲੇ ਸੰਤ ਜਰਨੈਲ ਸਿੰਘ ਸਮੇਤ ਸਮੁੱਚੇ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਸ਼ਹੀਦੀ ਪ੍ਰੋਗਰਾਮ ਵਿੱਚ ਇਲਾਕੇ ਦੀਆਂ ਸੰਗਤਾਂ ਵੱਧ ਤੋਂ ਵੱਧ ਅਕਾਲ ਤਖਤ ਤੇ ਪਹੁੰਚਣਗੀਆਂ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਸੰਤਸਰ ਜੱਬੋਵਾਲ ਵਿਖੇ ਇਕ ਰੱਖੀ ਗਈ ਮੀਟਿੰਗ ਵਿਚ ਇਲਾਕੇ ਦੇ ਪੰਚ ਸਰਪੰਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਧਾਰਮਿਕ ਆਗੂਆਂ ਨੇ ਬੋਲਦਿਆ ਕਿਹਾ ਕਿ ਅਕਾਲ ਤਖਤ ਤੇ ਸਮੁੱਚੀ ਸਿੱਖ ਕੌਮ ਨੂੰ ਇੱਕ ਜੁੱਟ ਹੋ ਕੇ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਹੈ ਉਥੇ ਕਿਸੇ ਤਰ੍ਹਾਂ ਦਾ ਵਿਵਾਦ ਖੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਸੰਤ ਜਰਨੈਲ ਸਿੰਘ ਜੀ ਕੌਮ ਲਈ ਸੰਘਰਸ਼ ਲੜਦਿਆਂ ਸ਼ਹੀਦ ਹੋਏ ਹਨ ਤੇ ਉਹ ਸਾਰੀ ਕੌਮ ਦੇ ਸਾਂਝੇ ਹਨ ਇਸ ਕਰਕੇ ਕੇਵਲ ਇੱਕ ਅਕਾਲ ਤਖਤ ਦੇ ਉੱਤੇ ਬਿਨਾਂ ਕਿਸੇ ਵਾਦ ਵਿਵਾਦ ਤੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਣੀ ਚਾਹੀਦੀ ਹੈ. ਇਲਾਕੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ 6 ਜੂਨ ਨੂੰ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਗੀਆਂ. ਇਸ ਸਮੇਂ ਪ੍ਰਮੁੱਖ ਆਗੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਟਾਂਗਰਾ ਸੁਖਰਾਜ ਸਿੰਘ ਮੁੱਛਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਲਕਾਰ ਪ੍ਰਭਦਿਆਲ ਸਿੰਘ ਸਰਜਾ ਸਾਬਕਾ ਸਰਪੰਚ ਤੇਜਿੰਦਰ ਸਿੰਘ ਸਰਪੰਚ ਬੇਰੀਆਂਵਾਲਾ ਸੁਖਵਿੰਦਰ ਸਿੰਘ ਸਰਪੰਚ ਸੰਗਰਾਵਾਂ ਪਲਵਿੰਦਰ ਸਿੰਘ ਖਜਾਲਾ ਰਸ਼ਪਾਲ ਸਿੰਘ ਬੰਬੇ ਵਾਲਾ ਸਰਦੂਲ ਸਿੰਘ ਗੁਰਭੇਜ ਸਿੰਘ ਗੁਰਮੇਜ ਸਿੰਘ ਜਰਨੈਲ ਸਿੰਘ ਤਰਸਿਕਾ , ਯੁੱਧਵੀਰ ਸਿੰਘ ਸਰਜਾ ਜਰਨੈਲ ਸਿੰਘ ਤਰਸਿਕਾ ਗੁਰਮੇਜ ਸਿੰਘ ਗੁਰਵਿੰਦਰ ਸਿੰਘ ਖਾਸਾ ਜੱਬੋਵਾਲ ਜਸਪਾਲ ਸਿੰਘ ਸੈਦੋਲੇਹਲ ਨਵਰਾਜ ਸਿੰਘ ਸਰਦੂਲ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਤੇ ਪਿਸਟਲ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਸਰਦੂਲ ਸਿੰਘ ਨੇ ਪੁਲਿਸ ਚੌਕੀ ਟਾਂਗਰਾ ਦਾ ਚਾਰਜ ਸੰਭਾਲਿਆ
Ad Position 24