ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਅੰਮਿ੍ਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਹੈਰੋਇਨ, ਇਕ ਪਿਸਟਲ ਤੇ ਇਕ ਸਵਰਾਜ ਟਰੈਕਟਰ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ | ਜਾਣਕਾਰੀ ਅਨੁਸਾਰ ਡੀਐਸਪੀ ਇੰਦਰਜੀਤ ਰਾਜਾਸਾਂਸੀ ਨੂੰ ਗੁਪਤ ਸੂਚਨਾ ਮਿਲੀ ਕਿ ਜੋਧਬੀਰ ਸਿੰਘ ਉਰਫ ਕੋਹਾਲੀ ਵਾਸੀ ਵਣੀਏਕੇ, ਬੂਟਾ ਸਿੰਘ ਉਰਫ ਵਿਸ਼ਾਲ ਪਿੰਡ ਰੋੜਾਂਵਾਲੀ, ਕਰਨਬੀਰ ਸਿੰਘ ਉਰਫ ਕਰਨ ਵਾਸੀ ਖਾਲੜਾ ਜ਼ਿਲ੍ਹਾ ਤਰਨ ਤਾਰਨ ਜੋ ਤਿੰਨੋ ਮਿਲ ਕੇ ਹੈਰੋਇਨ ਅਤੇ ਅਸਲਾ ਵੇਚਣ ਦਾ ਧੰਦਾ ਕਰਦੇ ਹਨ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਲੋਪੋਕੇ ਦੇ ਮੁਖੀ ਹਿਮਾਂਸ਼ੂ ਭਗਤ ਵਲੋ ਆਪਣੀ ਟੀਮ ਨੂੰ ਚੰਗੀ ਤਰ੍ਹਾਂ ਬ੍ਰੀਫ ਕਰਕੇ ਉਕਤ ਦੋਸ਼ੀਆਂ ਨੂੰ ਨਹਿਰ ਪਿੰਡ ਡੱਲਕੇ ਤੋਂ 02 ਕਿਲੋ 40 ਗ੍ਰਾਮ ਹੈਰੋਇਨ, ਇਕ ਗਲੌਕ ਪਿਸਟਲ ਅਤੇ ਇਕ ਸਵਰਾਜ ਟਰੈਕਟਰ ਸਮੇਤ ਗਿ੍ਫ਼ਤਾਰ ਕਰਕੇ ਉਕਤ ਦੋਸ਼ੀਆਂ ਖਿਲਾਫ ਥਾਣਾ ਲੋਪੋਕੇ ਵਿਖੇ ਐਨ. ਡੀ. ਪੀ. ਐਸ. ਅਤੇ ਅਸਲ੍ਹਾ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪੁਲਿਸ ਵਲੋਂ ਹੈਰੋਇਨ ਤੇ ਪਿਸਟਲ ਸਮੇਤ ਤਿੰਨ ਕਾਬੂ
ਅਜੀਤ ਡੈਸਕ
04-06-2025