ਜੰਡਿਆਲਾ ਗੁਰੂ, 1 ਸਤੰਬਰ (ਹਰਜਿੰਦਰ ਸਿੰਘ ਕਲੇਰ)-ਤਪ ਅਸਥਾਨ ਗੁਰਦੁਆਰਾ ਬਾਬਾ ਹੰਦਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਚ ਰੱਖਾਏ 11 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਨਾਲ ਹੋਈ | ਇਸ ਤੋਂ ਬਾਅਦ ਪ੍ਰਸਿੱਧ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਜਿਸ ਨਾਲ ਹਾਜ਼ਰ ਸੰਗਤਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ | ਤਪ ਅਸਥਾਨ ਦੇ ਮੁੱਖ ਸੰਚਾਲਕ ਸੰਤ ਬਾਬਾ ਪਰਮਾਨੰਦ ਅਤੇ ਸਾਬਕਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਬਾਬਾ ਸ੍ਰੀ ਚੰਦ ਦੀ ਪਵਿੱਤਰ ਜੀਵਨ ਕਥਾ ਪ੍ਰਸੰਗ ਸੁਣਾਇਆ | ਸਮਾਰੋਹ ਵਿਚ ਨੇੜਲੇ ਪਿੰਡਾਂ ਅਤੇ ਵੱਖ-ਵੱਖ ਸ਼ਹਿਰਾਂ ਤੋਂ ਬੜੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਾਈ | ਗੁਰਦੁਆਰਾ ਬਾਬਾ ਹੰਦਾਲ ਵਿਖੇ ਵੱਖ-ਵੱਖ ਪਦਾਰਥਾਂ ਦੇ ਲੰਗਰ ਵਰਤਾਏ ਗਏ ਜਿਨ੍ਹਾਂ ਵਿਚ ਸਾਰੇ ਹਾਜ਼ਰੀਨ ਨੇ ਚਾਵ ਨਾਲ ਭਾਗ ਲਿਆ | ਇਸ ਮੌਕੇ ਭਾਜਪਾ ਪ੍ਰਧਾਨ ਹਰਦੀਪ ਸਿੰਘ ਗਿੱਲ ਦਿਹਾਤੀ, ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾ. ਕੁਲਦੀਪ ਸਿੰਘ ਮੱਲੀ, ਮੈਨੇਜਰ ਜਸਜੀਤ ਸਿੰਘ, ਸੁਵਿੰਦਰ ਸਿੰਘ ਚੰਦੀ, ਕਵਲਜੀਤ ਸਿੰਘ ਧਾਰੜ, ਗੁਲਜ਼ਾਰ ਸਿੰਘ ਧੀਰੇਕੋਟ, ਡਾ. ਰਾਜਦੀਪ ਸਿੰਘ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ ਭਿੰਦਾ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਤਪ ਅਸਥਾਨ ਗੁਰਦੁਆਰਾ ਬਾਬਾ ਹੰਦਾਲ ਵਿਖੇ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ
ਅਜੀਤ ਡੈਸਕ
02-09-2025