ਬਾਬਾ ਬਕਾਲਾ ਸਾਹਿਬ, 1 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ (ਅੰਮਿ੍ਤਸਰ) ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਸਦਾਂ, ਪਸ਼ੂਆਂ ਲਾਈ ਚਾਰਾ ਅਤੇ ਹੋਰ ਰਾਹਤ ਸਮੱਗਰੀ ਲੈ ਕੇ ਹੜ੍ਹ ਪੀੜਤ ਖੇਤਰ 'ਚ ਮਦਦ ਲਈ ਪਹੁੰਚ ਕੀਤੀ ਗਈ | ਜਿਨ੍ਹਾਂ ਵਿਚ ਡੇਰਾ ਬਾਬਾ ਨਾਨਕ, ਰਮਦਾਸ ਆਦਿ ਖੇਤਰ ਵਿਚ ਹੜ੍ਹ ਪੀੜਤਾਂ ਲਈ ਰਾਸ਼ਨ ਪਹੁੰਚਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਸਵੀਰ ਸਿੰਘ, ਤਹਿਸੀਲ ਪ੍ਰਧਾਨ ਸੂਬੇਦਾਰ ਮੇਜਰ ਬਲਦੇਵ ਸਿੰਘ ਧਾਲੀਵਾਲ, ਕੈਪਟਨ ਬਲਬੀਰ ਸਿੰਘ ਕੰਮੋਕੇ, ਕੈਪਟਨ ਰਣਧੀਰ ਸਿੰਘ, ਹੌਲਦਾਰ ਮਨਜੀਤ ਸਿੰਘ ਸੇਖੋਂ ਵਡਾਲਾ ਕਲਾਂ, ਸੂਬੇਦਾਰ ਮੇਜਰ ਮਲਕੀਤ ਸਿੰਘ ਜਲਾਲ, ਕੈਪਟਨ ਰਾਜਵਿੰਦਰ ਸਿੰਘ, ਪ੍ਰਧਾਨ ਸਵਿੰਦਰ ਸਿੰਘ ਛੱਜਲਵੱਡੀ, ਹੌਲਦਾਰ ਇੰਦਰਜੀਤ ਸਿੰਘ, ਖਾਲਸਾ ਮਨਜੀਤ ਸਿੰਘ, ਹੌਲਦਾਰ ਜੋਗਾ ਸਿੰਘ, ਹੌਲਦਾਰ ਮਨਜੀਤ ਸਿੰਘ ਭਿੰਡਰ, ਸੂਬੇਦਾਰ ਗੁਰਨਾਮ ਸਿੰਘ, ਸੂਬੇਦਾਰ ਮੇਜਰ ਲਾਲਦੀਨ, ਹੌਲਦਾਰ ਕੁਲਦੀਪ ਸਿੰਘ, ਸੂਬੇਦਾਰ ਸੁਖਚੈਨ ਸਿੰਘ, ਚਰਨਜੀਤ ਸਿੰਘ ਧਾਲੀਵਾਲ, ਹੌਲਦਾਰ ਬਲਜੀਤ ਸਿੰਘ, ਸੂਬੇਦਾਰ ਮੇਜਰ ਹਰਵਿੰਦਰ ਸਿੰਘ ਢਿੱਲੋਂ, ਹੌਲਦਾਰ ਜਸਵਿੰਦਰ ਸਿੰਘ ਕੇਨਰਾ ਬੈਂਕ, ਹੌਲਦਾਰ ਕੁਲਦੀਪ ਸਿੰਘ ਠੱਠੀਆਂ, ਹੌਲਦਾਰ ਸੁਰਜੀਤ ਸਿੰਘ, ਸੁੱਖ ਸੰਧੂ, ਨੰਬਰਦਾਰ ਰਾਣਾ, ਜਸਵਿੰਦਰ ਸਿੰਘ ਲਾਲੀ, ਦਾਰਾ ਸਿੰਘ, ਦਲਜੀਤ ਸਿੰਘ, ਪ੍ਰਧਾਨ ਕੁਲਬੀਰ ਸਿੰਘ, ਮਲਕੀਤ ਸਿੰਘ ਸੋਨੂੰ, ਅਤੇ ਹੋਰ ਹਾਜ਼ਰ ਸਨ |