26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਨੇ ਹੜ੍ਹ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ <br/>

Ad Position 21
No active advertisement
ਅਜੀਤ ਡੈਸਕ 02-09-2025
ਨਵਾਂ ਪਿੰਡ, 1 ਸਤੰਬਰ (ਜਸਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੂਰਾ ਪੰਜਾਬ ਕੁਦਰਤ ਦੀ ਕਰੋਪੀ ਦੇ ਚੱਲਦਿਆਂ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ | ਪੰਜਾਬ ਦੇ ਕਈ ਜ਼ਿਲ੍ਹੇ, ਪਿੰਡ ਤੇ ਸ਼ਹਿਰ ਪਾਣੀ 'ਚ ਡੁੱਬੇ ਪਏ ਹਨ | ਜਿਸ ਕਾਰਨ ਘਰਾਂ ਤੋਂ ਬੇ-ਘਰ ਹੋਏ ਹਜ਼ਾਰਾਂ ਪਰਿਵਾਰ ਆਪਣੀਆਂ ਜਾਨਾਂ ਬਚਾਉਂਦੇ ਹੋਏ ਕੀਮਤੀ ਸਾਮਾਨ, ਡੰਗਰ-ਵੱਛਾ, ਖੇਤ ਤੇ ਰੋਜ਼ਮਰਾ ਦੀਆਂ ਵਸਤਾਂ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚ ਰਹੇ ਹਨ ਤੇ ਉਹ ਪ੍ਰਸ਼ਾਸਨ ਦੁਆਰਾ ਬਣਾਏ ਅਸਥਾਈ ਰੈਣ ਬਸੇਰਿਆਂ (ਕੈਪਾਂ) 'ਚ ਦਿਨ ਕੱਟਣ ਲਈ ਮਜ਼ਬੂਰ ਹਨ | ਇਸ ਤ੍ਰਾਸਦੀ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ, ਅੰਮਿ੍ਤਸਰ ਵਲੋਂ ਖੁੱਲ੍ਹਦਿਲੀ ਦਾ ਸਬੂਤ ਦਿੰਦਿਆਂ ਹੜ੍ਹ ਪੀੜਤਾਂ ਦੇ ਮੁਫ਼ਤ ਇਲਾਜ ਲਈ ਦਰਵਾਜੇ ਖੋਲ ਦਿੱਤੇ ਹਨ | ਇਸ ਸੰਬੰਧੀ ਡਾ: ਏ. ਪੀ. ਸਿੰਘ ਐਡੀਸ਼ਨਲ ਸਕੱਤਰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਅੰਮਿ੍ਤਸਰ ਨੇ 'ਅਜੀਤ' ਨੂੰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿਖੇ ਦਾਖਲ ਹੋਣ ਵਾਲੇ ਹੜ੍ਹ ਪੀੜਤ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ | ਇਸ ਤੋਂ ਇਲਾਵਾ 4 ਐਂਬੂਲੈਂਸਾਂ ਡਾਕਟਰੀ ਟੀਮਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਉਪਲਬੱਧ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਨਾਲ ਡਾ: ਮਨਜੀਤ ਸਿੰਘ ਉੱਪਲ ਵੀ. ਸੀ. ਤੇ ਅਮਨਦੀਪ ਸਿੰਘ ਡਿਪਟੀ ਰਜਿਸਟਰਾਰ, ਡਾ: ਅਨੁਪਮਾ ਮਹਾਜਨ ਪਿ੍ੰ: ਡਾਇਰੈਕਟਰ ਸ੍ਰੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਤੇ ਹਸਪਤਾਲ ਵੱਲ੍ਹਾ ਅੰਮਿ੍ਤਸਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ 'ਚ ਪਾਣੀ ਘਟਣ ਕਾਰਨ ਅਜਨਾਲਾ ਵਾਸੀਆਂ ਨੂੰ ਮਿਲੀ ਰਾਹਤ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 4 ਨੂੰ ਸਜਾਇਆ ਜਾਵੇਗਾ ਅਬਦਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਚੇਤਨਾ...
Ad Position 24