ਜੇਠੂਵਾਲ, 1 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅਮਰ ਸ਼ਹੀਦ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ 4 ਸਤੰਬਰ, ਵੀਰਵਾਰ ਨੂੰ ਹਲਕਾ ਮਜੀਠਾ ਦੇ ਪਿੰਡ ਅਬਦਾਲ ਤੋਂ ਤਪ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾਵੇਗਾ | ਜਿਸ ਦੀਆਂ ਸਾਰੀਆਂ ਤਿਆਰੀਆਂ ਟਰੱਸਟ ਵਲੋਂ ਪੂਰੀਆਂ ਕਰ ਲਈਆਂ ਗਈਆਂ ਹਨ | ਉਕਤ ਪ੍ਰਗਟਾਵਾ ਟਰਸਟ ਦੇ ਪ੍ਰਧਾਨ ਬਾਬਾ ਰਾਮ ਸਿੰਘ ਅਬਦਾਲ ਨੇ ਦੱਸਿਆ ਕਿ ਚੇਤਨਾ ਮਾਰਚ ਸੰਬੰਧੀ ਪਿੰਡ ਭੋਆ ਫਤਿਹਗੜ੍ਹ ਵਿਖੇ ਸਰਪੰਚ ਗੁਰਭੇਜ ਸਿੰਘ ਸੋਨਾ ਭੋਆ ਦੇ ਗ੍ਰਹਿ ਵਿਖੇ ਸੰਗਤਾਂ ਨੂੰ ਲਾਮਬੰਦ ਕਰਨ ਮੌਕੇ ਕੀਤਾ | ਬਾਬਾ ਅਬਦਾਲ ਨੇ ਕਿਹਾ ਕਿ ਗੁਰਦੁਆਰਾ ਬਾਬਾ ਆਲਾ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ 2 ਸਤੰਬਰ ਨੂੰ ਆਰੰਭ ਹੋਣਗੇ ਅਤੇ 4 ਸਤੰਬਰ ਨੂੰ ਭੋਗ ਪੈਣਗੇ | ਭੋਗ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਚੇਤਨਾ ਮਾਰਚ ਸਵੇਰੇ 11 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਵੇਗਾ | ਇਸ ਮੌਕੇ ਸਰਪੰਚ ਗੁਰਭੇਜ ਸਿੰਘ ਸੋਨਾ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਮੌਕੇ ਬਾਬਾ ਅਬਦਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਚੇਤਨਾ ਮਾਰਚ ਨੂੰ ਰਵਾਨਾ ਕਰਨ ਲਈ ਹਲਕਾ ਮਜੀਠਾ ਦੀ ਅਕਾਲੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਕਮਲਜੀਤ ਸਿੰਘ ਉਦੋਕੇ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ (ਹਲਕਾ ਅਜਨਾਲਾ ਇੰਚਾਰਜ), ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਮੈਨੇਜਰ ਜਗਰੂਪ ਸਿੰਘ ਮਜੀਠਾ ਸਮੇਤ ਵੱਖ-ਵੱਖ ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੇ | ਇਸ ਮੌਕੇ ਸਰਪੰਚ ਗੁਰਭੇਜ ਸਿੰਘ ਸੋਨਾ ਪ੍ਰਗਟ ਸਿੰਘ ਨਵੇਂ ਨਾਗ, ਸੇਵਾ ਸਿੰਘ ਫੱਤੂ ਭੀਲਾ, ਡਾਕਟਰ ਕੁਲਵਿੰਦਰ ਸਿੰਘ ਭੋਆ, ਬਲਵਿੰਦਰ ਸਿੰਘ ਬਿੱਟੂ, ਪੰਚ ਗੁਰਭੇਜ ਸਿੰਘ, ਕਸ਼ਮੀਰ ਸਿੰਘ, ਬਾਬੂ ਮਿਸਤਰੀ, ਨਰਿੰਦਰ ਸਿੰਘ, ਸੋਨੂ ਡੀਜੇ ਵਾਲਾ, ਮਿਸਤਰੀ ਦਿਲਬਾਗ ਸਿੰਘ, ਕਵਲਜੀਤ ਸਿੰਘ, ਮਿਸਤਰੀ ਸੁਖਦੇਵ ਸਿੰਘ, ਸੋਨੂ ਬਾਬਾ, ਮੇਜਰ ਸਿੰਘ, ਬਾਬਾ ਹਰਦੇਵ ਸਿੰਘ, ਅਮਰਿੰਦਰ ਸਿੰਘ ਅਬਦਾਲ ਅਤੇ ਹੋਰ ਮੋਹਤਬਰ ਹਾਜ਼ਰ ਸਨ |