26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਤਲਬੀਰ ਸਿੰਘ ਗਿੱਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ 5 ਪਿੰਡ ਗੋਦ ਲੈਣ ਦਾ ਕੀਤਾ ਐਲਾਨ <br/>

Ad Position 21
No active advertisement
ਅਜੀਤ ਡੈਸਕ 02-09-2025
ਅਜਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਪੰਜਾਬ ਦੀਆਂ ਨਾਮੀ ਹਸਤੀਆਂ ਅਤੇ ਦਾਨੀ ਸੱਜਣ ਅੱਗੇ ਆ ਰਹੇ ਹਨ | ਅੱਜ ਵੀ ਅਜਨਾਲਾ ਨੂੰ ਜਾਂਦੇ ਰਸਤਿਆਂ ਉੱਤੇ ਰਾਹਤ ਦੇ ਸਾਮਾਨ ਨਾਲ ਲੱਦੀਆਂ ਟਰਾਲੀਆਂ ਪੰਜਾਬ ਭਰ ਵਿੱਚੋਂ ਆ ਰਹੀਆਂ ਵਿਖਾਈ ਦਿੱਤੀਆਂ | ਇਸੇ ਦੌਰਾਨ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਲੋੜਵੰਦਾਂ ਲਈ 350 ਤਰਪਾਲਾਂ ਅਜਨਾਲਾ ਮੰਡੀ ਜਿੱਥੇ ਕਿ ਰਾਹਤ ਕੇਂਦਰ ਬਣਾਇਆ ਗਿਆ ਹੈ, ਵਿਖੇ ਪਹੁੰਚ ਕੇ ਵੰਡੀਆਂ | ਇਸੇ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਪ੍ਰਭਾਵਿਤ ਇਲਾਕੇ ਦੇ 5 ਪਿੰਡ ਗੋਦ ਲੈਣਗੇ ਜਿਨ੍ਹਾਂ ਵਿਚ ਹਰੇਕ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੈਨੂੰ ਮਹਿਸੂਸ ਹੋਇਆ ਹੈ ਕਿ ਇਸ ਤਰ੍ਹਾਂ ਬਿਨਾਂ ਕਿਸੇ ਸ਼ਨਾਖਤ ਦੇ ਰਾਹਤ ਕੇਂਦਰ ਵਿਚ ਲੋਕਾਂ ਨੂੰ ਸਾਮਾਨ ਦੇਣ ਨਾਲ ਲੋੜਵੰਦਾਂ ਤੱਕ ਪਹੁੰਚ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਨੂੰ ਹਲਕੇ ਦੇ 5 ਪ੍ਰਭਾਵਿਤ ਪਿੰਡ ਦੇਵੇ ਅਸੀਂ ਉਨ੍ਹਾਂ ਪਿੰਡਾਂ ਵਿਚ ਹਰੇਕ ਲੋੜਵੰਦ ਘਰ ਦੀ ਸੂਚੀ ਤਿਆਰ ਕਰਕੇ ਉਸਦੀ ਲੋੜ ਅਨੁਸਾਰ ਸਾਮਾਨ ਪੁੱਜਦਾ ਕਰਾਂਗੇ | ਉਨ੍ਹਾਂ ਨੇ ਹੋਰ ਵੀ ਦਾਨੀ ਸੱਜਣਾਂ ਨੂੰ ਇਸ ਤਰ੍ਹਾਂ ਪਿੰਡ ਪਹੁੰਚ ਕੇ ਲੋੜਵੰਦਾਂ ਤੱਕ ਮਦਦ ਦੇਣ ਦੀ ਅਪੀਲ ਕੀਤੀ | ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਤਲਬੀਰ ਸਿੰਘ ਗਿੱਲ ਨੇ ਆਪਣੇ ਵਲੋਂ ਰੈੱਡ ਕਰਾਸ ਅੰਮਿ੍ਤਸਰ ਨੂੰ ਪੀੜਤਾਂ ਦੀ ਸਹਾਇਤਾ ਲਈ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਸੀ | ਇਸ ਮੌਕੇ ਐੱਸ.ਐੱਸ.ਪੀ. ਮਨਿੰਦਰ ਸਿੰਘ, ਡੀ.ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 4 ਨੂੰ ਸਜਾਇਆ ਜਾਵੇਗਾ ਅਬਦਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਚੇਤਨਾ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਮੁੜ ਵਸੇਬੇ ਲਈ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਨੇ 10 ਲੱਖ ਦੇਣ ਦਾ ਕੀਤਾ ਐਲਾਨ <br/>
Ad Position 24