28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਇੰਸ: ਸੋਹਣ ਸਿੰਘ ਬੱਲ ਸਠਿਆਲਾ ਨੂੰ ਸ਼ਰਧਾਂਜਲੀਆ ਭੇਟ

Ad Position 21
No active advertisement
ਗੁ: ਸ਼ਹੀਦ ਬਾਬਾ ਮਿਲਖਾ ਸਿੰਘ ਸਠਿਆਲਾ ਵਿਖੇ ਇੰਸ: ਸੋਹਣ ਸਿੰਘ ਬੱਲ ਨੂੰ ਵੱਖ-ਵੱਖ ਬੁਲਾਰੇ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਹੇਠਾਂ ਸੰਗਤਾਂ ਦਾ ਇੱਕਠ | ਤਸਵੀਰ : ਜਗੀਰ ਸਿੰਘ ਸਫਰੀ <br/> 03-09-2025
ਸਠਿਆਲਾ, 2 ਸਤੰਬਰ (ਜਗੀਰ ਸਿੰਘ ਸਫਰੀ)-ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਲਖਬੀਰ ਸਿੰਘ ਬੱਲ ਯੂ.ਕੇ. ਦੇ ਪਿਤਾ ਇੰਸ: ਸੋਹਣ ਸਿੰਘ ਬੱਲ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿਚ ਬਿਰਾਜੇ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਗੁ: ਸ਼ਹੀਦ ਬਾਬਾ ਮਿਲਖਾ ਸਿੰਘ ਸਠਿਆਲਾ ਵਿਖੇ ਅੰਤਿਮ ਅਰਦਾਸ ਗਿਆਨੀ ਕਰਤਾਰ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਤੇ ਰਾਗੀ ਭਾਈ ਬਲਵਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਵਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ ਜਸਬੀਰ ਸਿੰਘ ਵਲੋਂ ਸ: ਲਖਬੀਰ ਸਿੰਘ ਬੱਲ ਯੂ.ਕੇ. ਨੂੰ ਦਸਤਾਰ ਭੇਟ ਕੀਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੰਤੋਖ ਸਿੰਘ ਚੀਮਾ ਵੜੈਚ. ਸਾ: ਸਰਪੰਚ ਬਲਜੀਤ ਸਿੰਘ ਭੱਟੀ, ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਬਾਬਾ ਕਰਤਾਰ ਸਿੰਘ, ਸਰਪੰਚ ਚਰਨਜੀਤ ਸਿੰਘ ਭੱਟੀ ਵਲੋਂ ਇੰਸ: ਸੋਹਣ ਸਿੰਘ ਬੱਲ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਧਾਰਮਿਕ ਬਿਰਤੀ ਦੇ ਮਾਲਕ ਹੋਣ ਕਰਕੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ | ਇਸ ਮੌਕੇ ਸਾ: ਸਾਂਸਦ ਮੈਨੇਜਰ ਜਸਬੀਰ ਸਿੰਘ ਦੇ ਬੇਟੇ ਉਪਦੇਸ਼ ਸਿੰਘ ਗਿੱਲ, ਬਾਬਾ ਨਰਿੰਦਰ ਸਿੰਘ, ਬਲਵਿੰਦਰ ਸਿੰਘ ਯੂ.ਕੇ, ਮਨਵੀਰ ਸਿੰਘ ਯੂ.ਕੇ, ਪ੍ਰਧਾਨ ਜੈਵਿੰਦਰ ਸਿੰਘ ਬਾਬਾ ਬਕਾਲਾ, ਸਾ: ਸਰਪੰਚ ਸਰਬਜੀਤ ਸਿੰਘ ਸੰਧੂ, ਬਾਬਾ ਪਲਵਿੰਦਰ ਸਿੰਘ, ਰਣਜੀਤ ਸਿੰਘ ਬੱਲ, ਗੁਰਮੀਤ ਸਿੰਘ ਬੱਲ, ਸੈਕਟਰੀ ਗੁਰਪ੍ਰਤਾਪ ਸਿੰਘ, ਸਰਦੂਲ ਸਿੰਘ ਮੱਲ੍ਹੀ, ਬਲਦੇਵ ਸਿੰਘ ਬੱਲ, ਸੁਖਜੀਤ ਸਿੰਘ ਸੀ.ਏ, ਪ੍ਰਧਾਨ ਕੋਮਲ ਬੱਲ, ਐਡਵੋਕੇਟ ਸੰਨੀ ਵੋਹਰਾ, ਮਾ: ਅਰੂੜ ਸਿੰਘ, ਪ੍ਰਧਾਨ ਤਰਲੋਚਨ ਸਿੰਘ, ਗੁਰਨਾਮ ਸਿੰਘ ਮਠਾੜੂ, ਸਰਪੰਚ ਇਕਬਾਲ ਸੱਤੋਵਾਲ, ਨੰਬਰਦਾਰ ਪ੍ਰਸ਼ੋਤਮ ਸਿੰਘ, ਏ.ਐੱਸ.ਆਈ. ਤੇਜਿੰਦਰ ਸਿੰਘ ਬੁਤਾਲਾ, ਏ.ਐੱਸ.ਆਈ. ਬਲਵਿੰਦਰ ਸਿੰਘ, ਰਣਜੀਤ ਸਿੰਘ ਮੱਲ੍ਹੀ ਆਦਿ ਵਲੋਂ ਗੁ: ਸਾਹਿਬ ਨਤਮਸਤਕ ਹੋ ਕੇ ਇੰਸ: ਸੋਹਣ ਸਿੰਘ ਬੱਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
Ad Position 22
No active advertisement
ਪਿਛਲੀ ਖ਼ਬਰ ਤਰਸਿੱਕਾ ਬਲਾਕ ਦਾ ਵਿਵਾਦ ਭਖਿਆ : 'ਆਪ' ਆਗੂਆਂ 'ਤੇ ਗੰੁਮਰਾਹ ਕਰਨ ਦੇ ਦੋਸ਼ ਅਗਲੀ ਖ਼ਬਰ ਹੜ੍ਹ ਪੀੜਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ-ਰਾਣਾ ਰਣਬੀਰ ਸਿੰਘ ਲੋਪੋਕੇ
Ad Position 24