28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਤਰਸਿੱਕਾ ਬਲਾਕ ਦਾ ਵਿਵਾਦ ਭਖਿਆ : 'ਆਪ' ਆਗੂਆਂ 'ਤੇ ਗੰੁਮਰਾਹ ਕਰਨ ਦੇ ਦੋਸ਼

Ad Position 21
No active advertisement
ਬਲਾਕ ਤਰਸਿੱਕਾ ਬਚਾਓ ਮੋਰਚੇ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ | ਤਸਵੀਰ : ਅਤਰ ਸਿੰਘ ਤਰਸਿੱਕਾ <br/> 03-09-2025

ਤਰਸਿੱਕਾ, 2 ਸਤੰਬਰ (ਅਤਰ ਸਿੰਘ ਤਰਸਿੱਕਾ)-ਤਰਸਿੱਕਾ ਬਲਾਕ ਨੂੰ ਖ਼ਤਮ ਕਰਕੇ ਜੰਡਿਆਲਾ ਗੁਰੂ ਬਲਾਕ ਵਿਚ ਸ਼ਾਮਲ ਕਰਨ ਦੇ ਫ਼ੈਸਲੇ ਨੇ ਸਿਆਸੀ ਮਾਹੌਲ ਵਿਚ ਹਲਚਲ ਮਚਾ ਦਿੱਤੀ ਹੈ | ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਹੈ, ਜਿਸ ਦਾ ਮੁੱਖ ਕਾਰਨ ਸਰਕਾਰ ਅਤੇ ਖ਼ਾਸ ਕਰਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਕਥਿਤ ਮਿਲੀਭੁਗਤ ਦੱਸੀ ਜਾ ਰਹੀ ਹੈ | ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜਿਸ ਸਮੇਂ 'ਆਪ' ਦੇ ਸਥਾਨਕ ਆਗੂਆਂ ਨੂੰ ਆਪਣੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਸੀ, ਉਹ ਆਪਣੇ ਮੰਤਰੀਆਂ ਨੂੰ ਖੁਸ਼ ਕਰਨ ਲਈ ਗੁਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ | ਬਲਾਕ ਤਰਸਿੱਕਾ ਬਚਾਓ ਮੋਰਚੇ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਤਰਸਿੱਕਾ ਬਲਾਕ ਦੀ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਬਲਜੀਤ ਸਿੰਘ ਲਾਲੀ ਪ੍ਰਧਾਨ, ਕੰਵਲਜੀਤ ਸਿੰਘ ਰਸੂਲਪੁਰ, ਸਿਵਰਾਜ ਸਿੰਘ ਪ੍ਰਧਾਨ ਤਰਸਿੱਕਾ, ਪ੍ਰਭਦਿਆਲ ਸਿੰਘ ਸਾਬਕਾ ਸਰਪੰਚ ਸਰਜਾ, ਮਨਜੀਤ ਸਿੰਘ ਤਰਸਿੱਕਾ ਸਾਬਕਾ ਚੇਅਰਮੈਨ, ਬਿਕਰਮਜੀਤ ਸਿੰਘ ਸਰਪੰਚ ਮਾਲੋਵਾਲ, ਸਰਬਜੀਤ ਸਿੰਘ ਡੇਅਰੀਵਾਲ, ਤਲਵਿੰਦਰ ਸਿੰਘ ਪ੍ਰਧਾਨ ਯੋਧਾਨਗਰੀ, ਅਮਰਿੰਦਰ ਸਿੰਘ ਮਾਲੋਵਾਲ ਪਰਧਾਨ, ਨਛੱਤਰ ਸਿੰਘ ਤਰਸਿੱਕਾ, ਨਵਦੀਪ ਸਿੰਘ, ਜਗਰੂਪ ਸਿੰਘ ਸ਼ਾਹਪੁਰ ਖੁਰਦ, ਮਨਜੀਤ ਸਿੰਘ ਮੈਂਬਰ ਪੰਚਾਇਤ ਤਰਸਿੱਕਾ, ਸੁਖਵਿੰਦਰ ਸਿੰਘ ਜੋਤੀ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਬਿੱਲਾ, ਹਰਜੀਤ ਸਿੰਘ ਗੋਲੂ, ਨਿਸ਼ਾਨ ਸਿੰਘ ਜੰਡ, ਨਵਤੇਜ ਸਿੰਘ ਸੰਗਰਾਏ, ਜਸਵੰਤ ਸਿੰਘ ਸੰਗਰਾਏ, ਸੋਭਾ ਸਿੰਘ ਸਾਬਕਾ ਪੰਚ, ਸਰਪੰਚ ਹਰਭੇਜ ਸਿੰਘ, ਡਾਕਟਰ ਸੁਖਵੰਤ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਨਿਹਾਲ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ, ਕਾਬਲ ਸਿੰਘ, ਕੁਲਵਿੰਦਰ ਸਿੰਘ, ਇਸਤਰੀ ਕਿਸਾਨ ਆਗੂ ਕੁਲਵਿੰਦਰ ਕੌਰ, ਹਰਪ੍ਰੀਤ ਕੌਰ ਅਪਣੇ ਜਥੇ ਸਮੇਤ ਹਾਜ਼ਿਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ (ਰਜਿ:) ਸਬਜ਼ੀ ਮੰਡੀ ਵੱਲ੍ਹਾ ਵਲੋਂ ਹੜ੍ਹ ਪੀੜਤਾਂ ਲਈ 1100 ਤਰਪਾਲ... ਅਗਲੀ ਖ਼ਬਰ ਇੰਸ: ਸੋਹਣ ਸਿੰਘ ਬੱਲ ਸਠਿਆਲਾ ਨੂੰ ਸ਼ਰਧਾਂਜਲੀਆ ਭੇਟ
Ad Position 24