28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅੰਮਿ੍ਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ (ਰਜਿ:) ਸਬਜ਼ੀ ਮੰਡੀ ਵੱਲ੍ਹਾ ਵਲੋਂ ਹੜ੍ਹ ਪੀੜਤਾਂ ਲਈ 1100 ਤਰਪਾਲਾਂ ਭੇਟ <br/>

Ad Position 21
No active advertisement
ਅਜੀਤ ਡੈਸਕ 03-09-2025
ਨਵਾਂ ਪਿੰਡ, 2 ਸਤੰਬਰ (ਜਸਪਾਲ ਸਿੰਘ)-ਹੜ੍ਹਾਂ ਦੀ ਮਾਰ ਹੇਠ ਆਏ ਅਜਨਾਲਾ ਖੇਤਰ ਦੇ ਘਰੋਂ ਬੇ-ਘਰ ਹੋਏ ਬਜ਼ੁਰਗ, ਔਰਤਾਂ ਤੇ ਬੱਚਿਆਂ ਨਾਲ ਖੁਲ੍ਹੇ ਅਸਮਾਨ ਹੇਠ ਵਰ੍ਹਦੇ ਮੀਂਹ 'ਚ ਰਹਿ ਰਹੇ ਹਜ਼ਾਰਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਅੰਮਿ੍ਤਸਰ ਫਰੂਟ ਐਂਡ ਵੇਜ਼ੀਟੇਬਲ ਮਰਚੈਟ ਐਸੋਸੀਏਸ਼ਨ (ਰਜਿ:), ਸਬਜ਼ੀ ਮੰਡੀ ਵੱਲ੍ਹਾ ਵਲੋਂ ਹੜ੍ਹ ਪੀੜਤਾਂ ਲਈ ਲੋਕ ਨੁਮਾਇੰਦਿਆਂ ਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ 1100 ਤਰਪਾਲਾਂ ਦਿੱਤੀਆਂ ਗਈਆਂ | ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਤੇ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਨਪੁਰ ਨੇ 'ਅਜੀਤ' ਵਿਸ਼ੇਸ਼ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਦੇ ਐਗਜੈਕਟਿਵ ਮੈਂਬਰਾਂ ਜਿਨ੍ਹਾਂ 'ਚ ਚੇਅਰਮੈਨ ਰਾਜਦੀਪ ਸਿੰਘ ਉੱਪਲ, ਜਨਰਲ ਸਕੱਤਰ ਜਤਿੰਦਰ ਖੁਰਾਣਾ, ਲਾਡਾ 27, ਲਵਲੀ 65, ਲਾਲੀ 30, ਲੱਕੀ 53, ਸਾਬੀ 36, ਵਿਸਾਲ 54, ਰੂਬਲ 35, ਪ੍ਰਭਜੋਤ ਸਿੰਘ ਬੱਤਰਾ, ਬਾਲੀ 42, ਬਿੱਲਾ ਨਿਜ਼ਾਮਪੁਰ, ਗੋਰਵ 75, ਸਿਮਰਨਬੀਰ ਸਿੰਘ ਸੰਧਾ ਫ਼ਤਹਿਪੁਰ, ਕੋਮਲਪ੍ਰੀਤ ਸਿੰਘ ਜੌਸਨ 51, ਪੱਪੂ 75 ਤੇ ਜੋਨੀ ਨਵਾਂ ਪਿੰਡ 90 ਆਦਿ ਦੇ ਉਘੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਨਿੱਜੀ ਤੌਰ 'ਤੇ ਤਰਪਾਲਾਂ ਮੁੱਹਈਆ ਕਰਵਾਈਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਕਿਤਾਬਾਂ ਸਾਡੀਆਂ ਬਹੁਤ ਵੱਡੀਆਂ ਮਿੱਤਰ-ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ <br/> ਅਗਲੀ ਖ਼ਬਰ ਤਰਸਿੱਕਾ ਬਲਾਕ ਦਾ ਵਿਵਾਦ ਭਖਿਆ : 'ਆਪ' ਆਗੂਆਂ 'ਤੇ ਗੰੁਮਰਾਹ ਕਰਨ ਦੇ ਦੋਸ਼
Ad Position 24