ਅਟਾਰੀ, 2 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਲੰਗਰੁ ਚਲੈ ਗੁਰ ਸਬਦਿ ਸੰਸਥਾ (ਰਜਿ.) ਚੀਚਾ, ਅੰਮਿ੍ਤਸਰ ਵਲੋਂ ਲਗਾਤਾਰ ਗੁਰਮਤਿ ਪ੍ਰਚਾਰ ਦੇ ਕਾਰਜ ਕਰ ਰਹੀ ਹੈ | ਉਥੇ ਹੀ ਸੰਸਥਾ ਵਲੋਂ ਆਪਣੇ ਮੁੱਖ ਦਫਤਰ ਵਿਖੇ ਇਕ ਬਹੁਤ ਵੱਡੀ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਹੈ | ਇਹ ਲਾਇਬ੍ਰੇਰੀ ਦੇ ਵਿਚ ਪੁਸਤਕ ਵਾਲੇ ਖ਼ਜ਼ਾਨੇ ਨੂੰ ਵਧਾਇਆ ਜਾ ਰਿਹਾ ਹੈ | ਇਸੇ ਦੌਰਾਨ ਹੀ ਪ੍ਰਚਾਰਕ ਅਤੇ ਲੇਖਕ ਜਸਬੀਰ ਸਿੰਘ ਸਰਨਾ ਜੰਮੂ ਤੋਂ ਅਤੇ ਭਾਈ ਗੁਰਸ਼ਰਨ ਸਿੰਘ ਕਸੇਲ ਕਨੇਡਾ ਵਲੋਂ ਅਨੇਕਾਂ ਪੁਸਤਕਾਂ ਦਾ ਭੰਡਾਰ, ਅੱਜ ਸੰਸਥਾ ਦੀ ਲਾਇਬ੍ਰੇਰੀ ਵਿਚ ਭੇਜਿਆ ਗਿਆ | ਇਨ੍ਹਾਂ ਕਿਤਾਬਾਂ ਨੂੰ ਲੈਣ ਸਮੇਂ ਸੰਸਥਾ ਦੇ ਚੇਅਰਮੈਨ ਡਾਕਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ, ਮੈਨੇਜਰ ਕਵਲਜੀਤ ਕੌਰ, ਪ੍ਰਚਾਰਕ ਰਣਜੀਤ ਸਿੰਘ ਅਤੇ ਕੁਲਵਿੰਦਰਜੀਤ ਕੌਰ ਆਦਿ ਹਾਜ਼ਰ ਸਨ | ਇਸ ਸਮੇਂ ਸੰਸਥਾ ਦੇ ਚੇਅਰਮੈਨ ਡਾਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਬੇਨਤੀ ਹੈ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਲਾਇਬ੍ਰੇਰੀ ਵਿਚ ਆਉਣ ਅਤੇ ਬਗ਼ੈਰ ਕਿਸੇ ਭੇਟਾ ਤੋਂ ਇਤਿਹਾਸਿਕ ਪੁਸਤਕਾਂ ਉਹ ਲੈ ਕੇ ਜਾਣ |