29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਗੁਨੋਵਾਲ ਦੀ ਸੜਕ ਖਸਤਾ ਹਾਲ ਤੋਂ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 03-09-2025
ਜੰਡਿਆਲਾ ਗੁਰੂ, 2 ਸਤੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗੁਨੋਵਾਲ ਦੀ ਸੜਕ ਬਹੁਤ ਹੀ ਖਰਾਬ ਹਾਲਤ ਵਿਚ ਹੈ | ਇਹ ਸੜਕ ਤਾਰਾਗੜ੍ਹ, ਗੋਰੇਵਾਲ, ਤਿੰਮੋਵਾਲ, ਧਾਰੜ ਸਮੇਤ ਕਈ ਪਿੰਡਾਂ ਨੂੰ ਜੀ. ਟੀ. ਰੋਡ ਨਾਲ ਜੋੜਦੀ ਹੈ | ਇਸ ਸੜਕ 'ਤੇ ਥਾਂ-ਥਾਂ 'ਤੇ ਟੋਏ ਪਏ ਹਨ ਤੇ ਗੱੁਜਰਾਂ ਦੇ ਡੰਗਰਾਂ ਵਲੋਂ ਟੋਏ, ਖੱਡੇ, ਪਾਈ ਗਈ ਗੰਦਗੀ ਕਾਰਨ ਆਵਾਜਾਈ ਮੁਸ਼ਕਿਲ ਹੋ ਚੁੱਕੀ ਹੈ | ਸੜਕ ਦੇ ਕਿਨਾਰਿਆਂ 'ਤੇ ਗੋਹਿਆਂ ਦੇ ਡੇਰ ਵੀ ਲੱਗੇ ਹੋਏ ਹਨ, ਜਿਸ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ | ਜੰਡਿਆਲਾ ਗੁਰੂ ਨਗਰ ਕੌਂਸਲ ਵਲੋਂ ਇਸ ਵੱਲ ਧਿਆਨ ਨਾ ਦੇਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਹੈ | ਲੋਕਾਂ ਦਾ ਕਹਿਣਾ ਹੈ ਕਿ ਖਾਸ ਕਰਕੇ ਬੱਚਿਆਂ ਨੂੰ ਸਕੂਲ ਛੱਡਣ ਦੌਰਾਨ ਵੱਡੇ-ਵੱਡੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭੀਲੋਵਾਲ ਤੋਂ ਨੌਜਵਾਨਾਂ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ <br/> ਅਗਲੀ ਖ਼ਬਰ ਜਸਤਰਵਾਲ ਅਤੇ ਉਮਰਪੁਰਾ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪਾਣੀ ਵਿਚ ਡੁੱਬੀਆਂ <br/>
Ad Position 24