ਟਾਹਲੀ ਸਾਹਿਬ , 2 ਸਤੰਬਰ (ਵਿਨੋਦ ਭੀਲੋਵਾਲ)- ਹਲਕਾ ਮਜੀਠਾ ਦੇ ਪਿੰਡ ਭੀਲੋਵਾਲ ਤੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਇਤਿਹਾਸਕ ਗੁਰਦੁਆਰਾ ਕਲਿਆਣਸਰ ਸਾਹਿਬ ਤੋਂ ਹਵਾਨਾ ਕੀਤੀ ਗਈ, ਜਿਸ 'ਚ ਖਾਣ ਪੀਣ ਵਾਲੀਆਂ ਵਸਤੂਆਂ ਜਿਨ੍ਹਾਂ 'ਚ ਰਸ, ਬਿਸਕੁਟ, ਛੋਲੇ, ਮੱਕੀ ਦੇ ਦਾਣੇ, ਮੈਡੀਕਲ ਕਿੱਟ, ਸਾਬਣ, ਕੱਪੜੇ ਧੋਣ ਵਾਲਾ ਸਾਬਨ, ਸ਼ੈਂਪੂ, ਤੇਲ, ਮੋਮਬੱਤੀਆਂ, ਸੁੱਕਾ ਦੁੱਧ, ਪਾਣੀ, ਪ੍ਰਸ਼ਾਦੇ ਭੇਜਣ ਲਈ ਪਿੰਡ ਭੀਲੋਵਾਲ ਦੇ ਨੌਜਵਾਨਾਂ, ਸੰਗਤਾਂ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਸ਼ਮਸ਼ੇਰ ਸਿੰਘ, ਤਰਨਜੀਤ ਸਿੰਘ, ਜੋਬਨਜੀਤ ਸਿੰਘ ਬੋਬੀ, ਪ੍ਰਮਜੀਤ ਸਿੰਘ, ਹਰਜਿੰਦਰ ਸਿੰਘ ਜਿੰਦਰ, ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਸ਼ੇਰੂ ਦੁਕਾਨਦਾਰ, ਸ਼ਰਨਜੀਤ ਸਿੰਘ, ਗੁਰਦੇਵ ਸਿੰਘ, ਬਿਕਰਮਜੀਤ ਸਿੰਘ ਬਿੱਕਾ, ਡਾ. ਬਲਰਾਜ ਸਿੰਘ ਗੋਰਾ, ਕਰਨਵੀਰ ਸਿੰਘ ਹੈਪੀ, ਸਿਮਰਨਜੀਤ ਸਿੰਘ, ਦਿਲਬਾਗ ਸਿੰਘ ਆਦਿ ਪਿੰਡ ਵਾਸੀ ਸ਼ਾਮਿਲ ਸਨ |