29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋੜਵੰਦਾਂ ਤੱਕ ਪਹੁੰਚਣ ਲਈ ਸਾਰੀਆਂ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਜ਼ਰੂਰ ਲੈਣ-ਮੀਤ ਹੇਅਰ

Ad Position 21
No active advertisement
ਅਜੀਤ ਡੈਸਕ 04-09-2025
ਅਜਨਾਲਾ, ਰਮਦਾਸ ਗੱਗੋਮਾਹਲ, 3 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)-ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਿੰਨ ਦਿਨਾਂ ਤੋਂ ਆਪਣੀ ਟੀਮ ਨਾਲ ਰਾਹਤ ਕੰਮਾਂ ਵਿਚ ਲੱਗੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਨ੍ਹਾਂ ਸੰਸਥਾਵਾਂ ਅਤੇ ਦਾਨੀ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਅਜਨਾਲਾ ਹਲਕੇ ਵਿਚ ਕੋਈ ਵੀ ਵਸਤੂ ਲੋੜਵੰਦਾਂ ਤੱਕ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਜ਼ਰੂਰ ਲੈਣ | ਰਮਦਾਸ ਨੇੜਲੇ ਸਰਹੱਦੀ ਪਿੰਡ ਸ਼ਹਿਜ਼ਾਦ ਵਿਖੇ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਵੰਡ ਕਰਦੇ ਹੋਏ ਉਨ੍ਹਾਂ ਅਪੀਲ ਕੀਤੀ ਕਿ ਦਰਿਆ ਨਾਲ ਦੇ ਕੁਝ ਪਿੰਡ ਅਜਿਹੇ ਹਨ, ਜਿਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਪਾਉਣ ਵਾਲੇ ਕੱਪੜੇ ਵੀ ਚੁੱਕਣੇ ਨਸੀਬ ਨਹੀਂ ਹੋਏ | ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਵਧੀਆ ਕੋਈ ਸਾਧਨ ਨਹੀਂ, ਸੋ ਜੋ ਵੀ ਸੱਜਣ ਇੱਥੇ ਕੋਈ ਸਮਗਰੀ ਦੇਣ ਵਾਸਤੇ ਆਉਣਾ ਚਾਹੁੰਦਾ ਹੈ ਜਾਂ ਆ ਰਿਹਾ ਹੈ, ਉਹ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਜ਼ਰੂਰ ਕਰੇ | ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਐੱਸ.ਡੀ.ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਾਬਕਾ ਸਰਪੰਚ ਪਿ੍ਥੀਪਾਲ ਸਿੰਘ ਘੋਹਨੇਵਾਲਾ, ਸਰਪੰਚ ਜਸਬੀਰ ਸਿੰਘ ਰਾਜਾ ਚੇਤਨਪੁਰਾ ਤੇ ਹੋਰ ਹਾਜ਼ਰ ਸੀ | ਸ਼ਹਿਜ਼ਾਦਾ ਪਿੰਡ ਵਿਚ ਰਾਹਤ ਸਮੱਗਰੀ ਵੰਡਣ ਤੋਂ ਬਾਅਦ ਦੇਰ ਸ਼ਾਮ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡ ਘੋਹਨੇਵਾਲਾ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗੱਦੇ ਵੀ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ ਕਾਲਜਿਸ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਸ਼ਨ ਤੇ ਰਾਹਤ ਸਮੱਗਰੀ ਰਵਾਨਾ ਅਗਲੀ ਖ਼ਬਰ ਤਰਸਿੱਕਾ 'ਚ ਚਾਰ ਦਿਨ ਤੋਂ ਲਗਾਤਰ ਪੈ ਰਹੇ ਮੀਂਹ ਕਾਰਨ ਮਕਾਨਾਂ ਤੇ ਦੁਕਾਨਾਂ ਦੇ ਲੈਂਟਰ ਚੋਣ ਲੱਗੇ
Ad Position 24