ਤਰਸਿੱਕਾ, 3 ਸਤੰਬਰ (ਅਤਰ ਸਿੰਘ ਤਰਸਿੱਕਾ)-ਬੇਸ਼ੱਕ ਤਰਸਿੱਕਾ ਤੇ ਇਸ ਦੇ ਆਸ ਪਾਸ ਦੇ ਪਿੰਡ ਹੜ੍ਹ੍ਹਾਂ ਦੀ ਮਾਰ ਤੋਂ ਤਾਂ ਬਚੇ ਹੋਏ ਹਨ ਪਰ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਦੇ ਘਰ ਤੇ ਦੁਕਾਨਾਂ ਦੇ ਲੈਂਟਰ ਵੀ ਚੋਣ ਲੱਗ ਪਏ ਹਨ | ਬੇਸ਼ੱਕ ਲੋਕਾਂ ਨੇ ਕੋਠਿਆਂ 'ਤੇ ਤਰਪਾਲਾਂ ਵੀ ਲਿਆ ਕੇ ਪਾਈਆਂ ਹਨ ਪਰ ਫਿਰ ਵੀ ਛੱਤਾਂ ਚੋਅ ਰਹੀਆਂ ਹਨ | ਸਥਾਨਕ ਡਾਕਘਰ ਦੀ ਇਮਾਰਤ ਅਤਿ ਖਸਤਾ ਹਾਲਤ ਕਾਰਨ ਦਫ਼ਤਰ ਕਾਰਨ ਲੈਂਟਰ ਚੋਅ ਰਿਹਾ ਹੈ ਤੇ ਲੈਂਟਰ ਚੋਣ ਕਰਕੇ ਅਧਿਕਾਰੀ ਦਫ਼ਤਰ 'ਚ ਤਰਪਾਲ ਲਾ ਕੇ ਕੰਮ ਕਰਨ ਲਈ ਮਜਬੂਰ ਹੋਏ ਹਨ | ਇਲਾਕਾ ਨਿਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਨਿੱਜੀ ਦਿਲਚਸਪੀ ਲੈ ਕੇ ਪਿੰਡ ਵਾਸੀਆਂ ਨੂੰ ਹੋ ਰਹੀ ਮੁਸ਼ਕਿਲ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ |