ਸਠਿਆਲਾ, 4 ਸਤੰਬਰ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਪਿਛਲੇ ਦਿਨੀ ਪਿ੍ੰਸੀਪਲ ਡਾ. ਹਰਸਿਮਰਨ ਕੌਰ ਦੀ ਅਗਵਾਈ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਬੰਧੀ ਵਰਕਸ਼ਾਪ ਲਗਾਈ ਗਈ | ਇਸ ਬਾਰੇ ਪਿ੍ੰ: ਹਰਸਿਮਰਨ ਕੌਰ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਵਿਦਿਆਰਥੀਆਂ ਦੇ ਭਵਿੱਖ ਦੇ ਹੁਨਰ ਵਿਸ਼ੇ ਉੱਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ ਸੀ, ਜਿਸ ਵਿਚ ਡਾ. ਜਗਸੀਰ ਸਿੰਘ ਇੰਚਾਰਜ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਤੇ ਯੂਨੀਵਰਸਿਟੀ ਜੰਡਿਆਲਾ ਜਲੰਧਰ ਅਤੇ ਡਾ. ਸੁਸ਼ਾਂਤਾ ਗੋਸ਼ ਸਹਾਇਕ ਪ੍ਰੋ: ਕੰਪਿਊਟਰ ਸਾਇੰਸ ਵਿਭਾਗ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਡਾ. ਜਗਸੀਰ ਸਿੰਘ ਨੇ ਦੱਸਿਆ ਹੈ ਕਿ ਆਰਟੀਫਿਸ਼ਅਲ ਇੰਟੈਲੀਜੈਂਸ ਹਰ ਖੇਤਰ ਵਿਚ ਨਵੇਂ ਬਦਲਾਅ ਲਿਆ ਰਹੀ ਹੈ | ਇਸ ਮੌਕੇ ਪ੍ਰੋ: ਹੀਰ ਲਾਲ ਅਤੇ ਪ੍ਰੋ: ਮਨੂਬਾਲਾ ਵਲੋਂ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰਤੀ ਵਿਚਾਰ ਪੇਸ਼ ਕੀਤੇ ਗਏ | ਪਿ੍ੰਸੀਪਲ ਡਾ. ਹਰਸਿਮਰਨ ਕੌਰ ਤੇ ਕਾਲਜ ਸਟਾਫ ਵਲੋਂ ਡਾ. ਜਗਸੀਰ ਸਿੰਘ ਅਤੇ ਡਾ. ਸੁਸ਼ਾਂਤਾ ਗੋਸ਼ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |