12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਹਿਤਾ ਚੌਂਕ ਦੇ ਘੁਮਾਣ ਰੋਡ 'ਤੇ ਸਰਕਟ ਸ਼ਾਰਟ ਹੋਣ ਨਾਲ ਬਿਜਲੀ ਦੀ ਦੁਕਾਨ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 05-09-2025
ਚੌਕ ਮਹਿਤਾ, 4 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਬੀਤੀ ਰਾਤ ਮਹਿਤਾ ਚੌਂਕ ਦੇ ਘੁਮਾਣ ਰੋਡ 'ਤੇ ਸਥਿੱਤ ਇਕ ਕਾਫੀ ਵੱਡੀ ਬਿਜਲੀ ਦੇ ਸਾਮਾਨ ਦੀ ਦੁਕਾਨ ਮਠਾਰੂ ਇਲੈਕਟਰੀਕਲ ਅੰਦਰ ਬਿਜਲੀ ਦਾ ਸਰਕਟ ਸ਼ਾਰਟ ਹੋਣ ਨਾਲ ਦੁਕਾਨ ਵਿਚਲਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ | ਦੁਕਾਨ ਮਾਲਕ ਮਲਕੀਤ ਸਿੰਘ ਮਠਾਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਰਾਤ ਉਹ ਤਕਰੀਬਨ ਸਾਢੇ ਅੱਠ ਵਜੇ ਦੁਕਾਨ ਦਾ ਸ਼ਟਰ ਬੰਦ ਕਰਕੇ ਆਪਣੇ ਘਰ ਚਲੇ ਗਏ | ਤਕਰੀਬਨ ਦਸ ਵਜੇ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਵਿਚੋਂ ਧੂਆਂ ਨਿਕਲ ਰਿਹਾ ਹੈ | ਉਨ੍ਹਾਂ ਨੇ ਜਦ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਸੀ | ਮਹਿਤਾ ਚੌਂਕ ਦੇ ਸਰਪੰਚ ਅਜੇ ਗਾਂਧੀ ਅਤੇ ਹੋਰ ਦੋਸਤਾਂ ਮਿੱਤਰਾਂ ਨੇ ਫੋਨ ਕਰਕੇ ਪੰਜ ਛੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਬੁਲਵਾ ਲਈਆਂ, ਜਿਨ੍ਹਾਂ ਨੇ ਬੜੀ ਲੰਮੀ ਜਦੋ ਜਹਿਦ ਕਰਕੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਪਰ ਤਦ ਤੱਕ ਦੁਕਾਨ ਵਿਚ ਰੱਖਿਆ ਸਾਰਾ ਹੀ ਸਾਮਾਨ ਬੁਰੀ ਤਰ੍ਹਾਂ ਸੜ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਨੁਕਸਾਨ ਦਾ ਅੰਦਾਜ਼ਾ ਤਕਰੀਬਨ 40-45 ਲੱਖ ਰੁਪਏ ਦਾ ਬਣਦਾ ਹੈ | ਸਰਪੰਚ ਅਜੇ ਗਾਂਧੀ, ਤਰਸੇਮ ਸਿੰਘ ਖਾਦ ਵਾਲੇ, ਅਮਰ ਰਾਵਤ ਪ੍ਰਧਾਨ ਕਰਿਆਨਾ ਮਰਚੈਂਟ ਐਸੋਸੀਏਸ਼ਨ ਅਤੇ ਹੋਰ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਪੁਲਿਸ, ਕਸਬੇ ਦੇ ਲੋਕਾਂ ਅਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਜੇਕਰ ਸਮੇਂ ਸਿਰ ਨਾ ਪੁੱਜਦੀਆਂ ਤਾਂ ਨਾਲ ਲੱਗਦੀਆਂ ਦੁਕਾਨਾਂ ਵਿਚ ਵੀ ਅੱਗ ਫੈਲ ਸਕਦੀ ਸੀ |
Ad Position 22
No active advertisement
ਪਿਛਲੀ ਖ਼ਬਰ ਲਾਈਨਮੈਨ ਬਲਜਿੰਦਰ ਸਿੰਘ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਅਗਲੀ ਖ਼ਬਰ ਭਾਈ ਮਨਜੀਤ ਸਿੰਘ ਕੱਲ੍ਹ ਸ੍ਰੀ ਮੰਜੀ ਸਾਹਿਬ ਤੋਂ ਕਰਨਗੇ ਗੁਰਬਾਣੀ-ਕਥਾ
Ad Position 24