ਜੇਠੂਵਾਲ, 5 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ 'ਚ ਕੁਦਰਤੀ ਆਫਤ ਹੜ੍ਹਾਂ ਦੇ ਪਾਣੀ ਨਾਲ ਜੂਝ ਰਹੇ ਲੋਕਾਂ ਦੀ ਮਾਲੀ ਮਦਦ ਕਰਨ ਵਾਲੀ ਹਮੇਸ਼ਾਂ ਪੰਜਾਬੀਆਂ ਨੇ ਅÏਖੀ ਘੜੀ 'ਚ ਪੰਜਾਬੀਆਂ ਵਲੋਂ ਹਰ ਪੱਖੋਂ ਕੀਤੀ ਜਾ ਰਹੀ ਮਾਲੀ ਸਹਾਇਤਾ ਨੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ | ਕਿਉਂਕਿ ਪੰਜਾਬੀ ਉਹ ਸੂਰਬੀਰ ਯੋਧੇ ਜਿਨ੍ਹਾਂ ਦੇਸ਼ 'ਚ ਕਿਸੇ ਵੇਲੇ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ, ਉਨ੍ਹਾਂ ਵਲੋਂ ਵੱਡਾ ਯੋਗਦਾਨ ਪਾਇਆ ਜਾਂਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵਲੋਂ ਹਲਕੇ ਦੇ ਵਰਕਰਾਂ ਨੂੰ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਵਿਚਾਰ ਵਟਾਂਦਰਾ ਕਰਨ ਮੌਕੇ ਕੀਤਾ | ਇਸ ਮੌਕੇ ਅਕਾਲੀ ਦਲ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਧਰਮਬੀਰ ਸਿੰਘ ਸੋਹੀ, ਬਲਜਿੰਦਰ ਸਿੰਘ ਬੁੱਟਰ ਜੇਠੂਵਾਲ, ਸਾਬਕਾ ਸਰਪੰਚ ਕਾਲਾ ਸਿੰਘ ਮਹਿਣੀਆ, ਗੁਰਜਿੰਦਰ ਸਿੰਘ ਹਯਰਾ, ਅਮਰਦੀਪ ਸਿੰਘ ਸੰਧੂ, ਪੰਚ ਭੁਪਿੰਦਰ ਸਿੰਘ ਮਹਿਣੀਆ, ਜਥੇ: ਹਰਭਜਨ ਸਿੰਘ, ਮਿਸਤਰੀ ਨਰਿੰਦਰ ਸਿੰਘ ਭੋਆ, ਨੰਬਰਦਾਰ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਜਥੇ: ਹਰਪਾਲ ਸਿੰਘ ਬੁੱਟਰ, ਪ੍ਰਧਾਨ ਜਸਵੰਤ ਸਿੰਘ ਬੁੱਟਰ, ਸ਼ਰਨਜੀਤ ਸਿੰਘ ਸੋਹੀ ਆਦਿ ਵਰਕਰ ਸ਼ਾਮਿਲ ਸਨ |