ਰਈਆ, 5 ਸਤੰਬਰ (ਸ਼ਰਨਬੀਰ ਸਿੰਘ ਕੰਗ))-ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 26ਵੇਂ ਚੇਤਨਾ ਮਾਰਚ ਦੇ ਸਵਾਗਤ ਦੀ ਤਿਆਰੀ ਦੇ ਸੰਬੰਧ ਵਿਚ ਵਿਚਾਰ ਕਰਨ ਲਈ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਤੇ ਭਲਾਈ ਟਰੱਸਟ ਹਲਕਾ ਬਾਬਾ ਬਕਾਲਾ ਸਹਿਬ ਦੀ ਜਰੂਰੀ ਮੀਟਿੰਗ ਹੋਈ | ਮੀਟਿੰਗ ਦੇ ਸ਼ੁਰੂ ਵਿਚ ਪੰਜਾਬ ਵਿਚ ਭਾਰੀ ਹੜ੍ਹਾਂ ਦੀ ਮਾਰ ਹੇਠ ਆਏ ਬਹੁਤ ਸਾਰੇ ਪਿੰਡਾਂ ਕਸਬਿਆਂ ਦੇ ਰਹਿਣ ਵਲਿਆਂ ਲੋਕਾਂ ਦੀ ਚੜਦੀ ਕਲਾ ਅਤੇ ਸੁਖ ਸ਼ਾਂਤੀ ਵਾਸਤੇ ਵਹਿਗੁਰੂ ਦੇ ਚਰਨਾ ਵਿਚ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਸਵਾਗਤ ਦੀ ਤਿਆਰੀ ਸੰਬੰਧੀ ਵੱਖ-ਵੱਖ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ | ਇਸ ਮੌਕੇ ਜਸਵੰਤ ਸਿੰਘ, ਤਰਸੇਮ ਸਿੰਘ, ਮੁੱਖ ਸਲਾਹਕਾਰ ਸੁਖਵਿੰਦਰ ਸਿੰਘ ਮੱਤੇਵਾਲ, ਸੁਰਜੀਤ ਸਿੰਘ ਅਜੀਤ ਨਗਰ ਬਿਆਸ, ਨੰਬਰਦਾਰ ਗੁਰਦਿਆਲ ਸਿੰਘ ਲੋਹਗੜ, ਸੂਬੇਦਾਰ ਤਰਸੇਮ ਸਿੰਘ ਵਜੀਰ ਭੁੱਲਰ, ਦਲਬੀਰ ਸਿੰਘ, ਕੈਸ਼ੀਅਰ, ਮਾਸਟਰ ਬਲਦੇਵ ਸਿੰਘ, ਜਥੇਦਾਰ ਜੋਗਾ ਸਿੰਘ ਲੋਹਗੜ, ਮੇਵਾ ਸਿੰਘ, ਸਤਪਾਲ ਸਿੰਘ ਖੈੜਾ, ਬਾਬਾ ਪ੍ਰੇਮ ਸਿੰਘ, ਗਿਆਨ ਸਿੰਘ, ਕੇਵਲ ਸਿੰਘ ਪਿੰਡ ਲੋਹਗੜ ਆਦਿ ਹਾਜ਼ਰ ਸਨ |