18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਕਸਬਾ ਬੁਤਾਲਾ ਵਿਚ ਬਣੇ ਹੜ੍ਹਾਂ ਵਾਗੇ ਹਾਲਾਤ ਡਰੇਨ ਦੇ ਪਾਣੀ ਨੇ ਘਰਾਂ ਵਿਚ ਮਚਾਈ ਤਬਾਹੀ <br/>

Ad Position 21
No active advertisement
ਅਜੀਤ ਡੈਸਕ 06-09-2025
ਬਾਬਾ ਬਕਾਲਾ ਸਾਹਿਬ, 5 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਬੁਤਾਲਾ ਵਿਖੇ ਭਾਰੀ ਬਾਰਿਸ਼ ਕਾਰਨ ਹੜਾਂ ਵਰਗੇ ਹਾਲਤ ਬਣ ਗਏ ਹਨ, ਡਰੇਨ ਦੇ ਪਾਣੀ ਨੇ ਘਰਾਂ ਵਿਚ ਤਬਾਹੀ ਮਚਾਈ ਹੈ ਅਤੇ ਪਾਣੀ ਲੋਕਾਂ ਦੇ ਘਰਾਂ ਵਿਚ ਪਹੁੰਚਣਾ ਸ਼ੁਰੂ ਹੋ ਗਿਆ | ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਸੈਂਟਰ ਵਾਲੇ ਛੱਪੜ ਵਿਚ ਪਾਣੀ ਦੇ ਨਿਕਾਸ ਲਈ ਮੋਟਰ ਫਿੱਟ ਕਰ ਕੇ ਚਲਾਈ ਗਈ, ਫਿਰ ਜੇ. ਸੀ. ਬੀ. ਮਸ਼ੀਨ ਦਾ ਪ੍ਰਬੰਧ ਕਰਕੇ ਬੁਤਾਲਾ ਝਲਾੜੀ ਸੜਕ 'ਤੇ ਬਣੇ ਪੁਲ ਨੂੰ ਸਾਫ ਕਰਕੇ ਪਾਣੀ ਦਾ ਨਿਕਾਸ ਕੀਤਾ ਗਿਆ ਉਪਰੰਤ ਝਲਾੜੀ ਤੋਂ ਰਜਾਦੇਵਾਲ ਜਾਂਦੀ ਸੜਕ ਦੇ ਨਾਲ ਨਾਲ ਢਾਬ ਦੀ ਸਫਾਈ ਕੀਤੀ ਗਈ | ਇਸ ਤੋਂ ਬਾਅਦ ਵਿਚ ਜੋਧਿਆਂ ਵਾਲੀ ਰੋਡ ਦੇ ਨਾਲ-ਨਾਲ ਜਾਂਦੀ ਡਰੇਨ ਜੋ ਬਿਆਸ ਦਰਿਆ ਵਿਚ ਪੁੱਜਦੀ ਹੈ ਉਸ ਨੂੰ ਸਾਫ ਕੀਤਾ ਗਿਆ | ਇਸ ਸੰਬੰਧੀ ਪਿੰਡ ਵਾਸੀਆਂ ਨੇ ਡੀ. ਸੀ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਪਾਣੀ ਭਰਨ ਸੰਬੰਧੀ ਫੋਨ 'ਤੇ ਗੱਲਬਾਤ ਕੀਤੀ, ਉਨ੍ਹਾਂ ਤੁਰੰਤ ਰੌਬਿਨਜੀਤ ਕੌਰ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਨੂੰ (ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਸਮੇਤ) ਮਦਦ ਲਈ ਭੇਜਿਆ | ਇਸ ਤਰ੍ਹਾਂ ਸਾਰਿਆਂ ਨੇ ਮਿਲਜੁਲ ਕੇ ਸਮੱੱਸਿਆ ਨੂੰ ਘੱਟ ਕਰਨ ਦੇ ਸਮੂਹਿਕ ਯਤਨ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀਆਂ ਦਾ ਜਜ਼ਬਾ ਹਰ ਆਫ਼ਤ ਨੂੰ ਮਾਤ ਦੇਵੇਗਾ-ਤਰੁਣ ਚੁਘ <br/> ਅਗਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਹਲਕਾ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ
Ad Position 24