13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਟੈਕਨੀਕਲ ਸਰਵਿਸ ਯੂਨੀਅਨ ਅਤੇ ਪੈਨਸ਼ਨਰ ਯੂਨੀਅਨ ਵਲੋਂ ਸਾਂਝੀ ਰੈਲੀ <br/>

Ad Position 21
No active advertisement
ਅਜੀਤ ਡੈਸਕ 25-09-2025
ਬਾਬਾ ਬਕਾਲਾ ਸਾਹਿਬ 24 ਸਤੰਬਰ (ਰਾਜਨ)-ਇੱਥੇ ਟੈਕਨੀਕਲ ਸਰਵਿਸ ਯੂਨੀਅਨ ਅਤੇ ਪੈਨਸ਼ਨਰ ਯੂਨੀਅਨ, ਰਈਆ-ਮੰਡਲ ਬਿਆਸ ਵਲੋਂ ਸਾਂਝੀ ਰੈਲੀ ਕੀਤੀ ਗਈ, ਜਿਸ ਵਿਚ ਹੁਸ਼ਿਆਰਪੁਰ ਵਿਚ ਪਿਛਲੇ ਦਿਨੀਂ ਪੰਜ ਸਾਲ ਦੇ ਬੱਚੇ ਨਾਲ ਬੜੀ ਬੇਰਹਿਮੀ ਨਾਲ ਕੁਕਰਮ ਕਰਕੇ ਕਤਲ ਕਰ ਦਿੱਤੇ ਜਾਣ ਦੀ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੋ ਫਿਰਕਾਪ੍ਰਸਤੀ ਦੀ ਹਵਾ ਚੱਲ ਰਹੀ ਹੈ, ਉਸ ਤੋਂ ਗੁਰੇਜ਼ ਕੀਤਾ ਜਾਵੇ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ, ਰਾਮ ਸਿੰਘ ਪੱਡਾ, ਰਾਕੇਸ਼ ਕੁਮਾਰ ਜੇ.ਈ. ਬਲਕਾਰ ਸਿੰਘ ਫੇਰੂਮਾਨ, ਦਲਬੀਰ ਸਿੰਘ, ਕੁਲਵੰਤ ਸਿੰਘ, ਹਰਭਜਨ ਸਿੰਘ, ਸਵਰਨ ਸਿੰਘ, ਗੁਰਦੇਵ ਸਿੰਘ, ਯੁੱਧਬੀਰ ਸਿੰਘ, ਮੁਕੇਸ਼ ਕੁਮਾਰ, ਸੁਭਾਸ਼ ਚੰਦਰ, ਖੁਸ਼ਵਿੰਦਰ ਸਿੰਘ, ਰਾਜ ਸਿੰਘ, ਗੁਲਸ਼ਨ ਕੁਮਾਰ, ਸ਼ਮਸ਼ੇਰ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 10 ਗ੍ਰਾਮ ਹੀਰੋਇਨ ਸਮੇਤ ਇਕ ਵਿਅਕਤੀ ਕਾਬੂ <br/> ਅਗਲੀ ਖ਼ਬਰ 'ਆਪ' ਦੀਆਂ ਨੀਤੀਆਂ ਨੇ ਪੰਜਾਬ 'ਚ ਲਿਆਂਦਾ ਵਿਕਾਸ ਦਾ ਨਵਾਂ ਦੌਰ-ਤਲਬੀਰ ਸਿੰਘ ਗਿੱਲ <br/>
Ad Position 24