13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

'ਆਪ' ਦੀਆਂ ਨੀਤੀਆਂ ਨੇ ਪੰਜਾਬ 'ਚ ਲਿਆਂਦਾ ਵਿਕਾਸ ਦਾ ਨਵਾਂ ਦੌਰ-ਤਲਬੀਰ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 25-09-2025
ਮਜੀਠਾ, 24 ਸਤੰਬਰ (ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ (ਆਪ) ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਮਜੀਠਾ ਹਲਕੇ ਦੇ ਪਿੰਡ ਟਰਪਈ ਵਿਖੇ ਇੱਕ ਵਿਸ਼ਾਲ ਇਕੱਤਰਤਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿਚ ਇੱਕ ਨਵੀਂ ਉਮੀਦ ਜਗਾਈ ਹੈ | ਉਨ੍ਹਾਂ ਨੇ ਪਾਰਟੀ ਦੀ ਸਾਫ਼-ਸੁਥਰੀ ਸੋਚ ਅਤੇ ਇਮਾਨਦਾਰੀ ਨੂੰ ਉਸਦੀ ਸਫਲਤਾ ਦਾ ਮੂਲ ਮੰਤਰ ਦੱਸਿਆ | ਗਿੱਲ ਨੇ ਕਿਹਾ, 'ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਵਿਚ ਵਿਸ਼ਵਾਸ ਪੈਦਾ ਕੀਤਾ ਹੈ ਤੇ ਸਾਡੀ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਕ੍ਰਾਂਤੀਕਾਰੀ ਕਦਮ ਚੁੱਕੇ ਹਨ | ਮੁਫਤ ਬਿਜਲੀ, ਸਸਤੀਆਂ ਸਿਹਤ ਸਹੂਲਤਾਂ ਅਤੇ ਗੁਣਵੱਤਾ ਵਾਲੀ ਸਿੱਖਿਆ ਸਾਡੇ ਵਾਅਦਿਆਂ ਦਾ ਅਮਲੀ ਸਬੂਤ ਹਨ | ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮਜੀਠਾ ਹਲਕੇ ਦੇ ਵਿਕਾਸ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ | ਸੜਕਾਂ ਦੀ ਮਾੜੀ ਹਾਲਤ, ਸਕੂਲਾਂ ਅਤੇ ਹਸਪਤਾਲਾਂ ਵਿਚ ਸਹੂਲਤਾਂ ਦੀ ਕਮੀ ਨੇ ਇਸ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਵਿਚ ਪਾਇਆ | ਪਰ 'ਆਪ' ਸਰਕਾਰ ਨੇ ਸੱਤਾ ਸੰਭਾਲਦੇ ਹੀ ਵਿਕਾਸ ਦੀ ਨਵੀਂ ਲਹਿਰ ਸ਼ੁਰੂ ਕਰਦਿਆਂ ਸਕੂਲਾਂ ਨੂੰ ਅਪਗ੍ਰੇਡ ਕੀਤਾ, ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ | ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਸਿਰਫ਼ ਵਾਅਦੇ ਕੀਤੇ, ਪਰ ਅਸੀਂ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਕੇ ਦਿਖਾਇਆ | ਮੁਫਤ ਬਿਜਲੀ ਦੀ ਸਹੂਲਤ ਨੇ ਲੋਕਾਂ ਦਾ ਜੀਵਨ ਸੁਖਾਲਾ ਕੀਤਾ ਹੈ, ਜਦਕਿ ਸਸਤੀਆਂ ਸਿਹਤ ਸਹੂਲਤਾਂ ਨੇ ਗਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ | ਇਸ ਮੌਕੇ ਸਰਪੰਚ ਪਰਮਿੰਦਰ ਸਿੰਘ ਅਰਮਾਣਾ ਚੱਕ, ਲਖਵਿੰਦਰ ਸਿੰਘ ਵੇਗੇਵਾਲ, ਵਾਲਿਓ ਤਰਸੇਮ ਸਿੰਘ ਸਿਆਲਕਾ, ਸਾਹਿਬ ਸਿੰਘ ਬਿੱਟਾ ਰੰਗੀਲਪੁਰਾ, ਮਨਿੰਦਰ ਸਿੰਘ ਜੀ ਬੱਬੀ, ਪ੍ਰਤਾਪ ਸਿੰਘ ਜੀ ਕੈਰੋ, ਹੁਸ਼ਿਆਰ ਸਿੰਘ ਟਰ ਪਈ, ਸਰਪੰਚ ਬੀਬੀ ਅਮਨ, ਸੁਰਿੰਦਰ ਕੁਮਾਰ ਵਿਕੀ, ਪੰਚ ਗੁਰਮੇਜ ਸਿੰਘ, ਪੰਚ ਇਕਬਾਲ ਸਿੰਘ, ਕਸ਼ਮੀਰ ਸਿੰਘ, ਲਾਡੀ, ਡਾਕਟਰ ਮੰਗਲ ਮਸੀਹ, ਕੁੰਨਣ ਫੌਜੀ, ਗੁਰਦੇਵ ਸਿੰਘ, ਭਿੰਦਾ, ਪੰਚ ਅਜੀਤ ਸਿੰਘ, ਪੰਚ ਬਿੱਟੂ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸ ਯੂਨੀਅਨ ਅਤੇ ਪੈਨਸ਼ਨਰ ਯੂਨੀਅਨ ਵਲੋਂ ਸਾਂਝੀ ਰੈਲੀ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਜਸਰਾਊਰ ਵਿਖੇ ਰਾਹਤ ਕੈਂਪ <br/>
Ad Position 24