13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਪਾਰਕਿੰਗ ਨਾਲ ਟਰਾਲੀ ਤੇ ਪਰਾਲੀ ਸੜ ਕੇ ਹੋਈ ਸੁਆਹ <br/>

Ad Position 21
No active advertisement
ਅਜੀਤ ਡੈਸਕ 25-09-2025
ਜੇਠੂਵਾਲ, 24 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪਿੰਡ ਜੇਠੂਵਾਲ ਵਿਖੇ ਮੱਲੂਵਾਲ ਮੋੜ ਕੋਲੋ ਸ਼ਾਮ 5 ਵਜੇ ਦੇ ਕਰੀਬ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਬਿਜਲੀ ਤਾਰਾਂ ਨਾਲ ਖਹਿਣ ਕਰਕੇ ਹੋਈ ਸਪਾਰਕਿੰਗ ਨਾਲ ਟਰਾਲੀ ਸਮੇਤ ਪਰਾਲੀ ਦੀਆਂ ਗੱਠਾ ਸੜ ਕੇ ਸਆਹ ਹੋ ਗਈਆਂ | ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਉਰਫ ਗੋਨੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮਿਆਣੀ ਜ਼ਿਲ੍ਹਾ ਪਠਾਨਕੋਟ ਜੋ ਕਿ ਖੇਤਾਂ ਵਿਚੋਂ ਪਰਾਲੀ ਦੀਆਂ ਗੱਠਾਂ ਟਰੈਕਟਰ ਸੋਨਾਲੀਕਾ ਤੇ ਟਰਾਲੀ 'ਤੇ ਲੱਦ ਕੇ ਜੇਠੂਵਾਲ ਪਿੰਡ ਕੋਲ ਪੁੱਜਾ ਤਾਂ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਦੀਆਂ ਬਿਜਲੀ ਵਾਲੀਆਂ ਤਾਰਾਂ ਨਾਲ ਗੱਠਾਂ ਨਾਲ ਭਰੀ ਟਰਾਲੀ ਉੱਚੀ ਹੋਣ ਕਰਕੇ ਸਪਾਰਕਿੰਗ ਹੋਣ ਨਾਲ ਅੱਗ ਲੱਗਣ ਨਾਲ ਬਾਜ਼ਾਰ ਵਿਚਲੀਆਂ ਦੁਕਾਨਦਾਰਾਂ ਤੇ ਘਰ ਵਾਲਿਆ ਵਿਚ ਹਫੜਾ ਦਫੜੀ ਮੱਚ ਗਈ |
ਅੱਗ ਇੰਨੀ ਭਿਆਨਕ ਸੀ ਕਿ ਕਈ ਘਰਾਂ ਦੇ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਵੀ ਸੜ ਗਈਆਂ ਲੋਕਾਂ ਵਲੋਂ ਰੌਲਾ ਪਾਉਣ 'ਤੇ ਟਰੈਕਟਰ ਚਾਲਕ ਟਰੈਕਟਰ ਭਜਾ ਕੇ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਲੈ ਗਿਆ, ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਚੌਕੀ ਸੋਹੀਆਂ ਖੁਰਦ ਤੇ ਫਾਇਰਬਿ੍ਗੇਡ ਨੂੰ ਦਿੱਤੀ | ਮੌਕੇ 'ਤੇ ਪੁਲਸ ਚੌਕੀ ਖੁਰਦ ਦੇ ਇੰਚਾਰਜ ਏਐਸਆਈ ਤਰਸੇਮ ਸਿੰਘ ਏਐਸਆਈ ਲੱਖਾ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਪੁੱਜੇ ਅਤੇ ਅੰਮਿ੍ਤਸਰ ਤੋਂ ਆਈਆਂ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ੇਰਾ ਕਲੇਰ ਵਲੋਂ ਤਰਨ ਤਾਰਨ ਦੀ ਉਪ ਚੋਣ ਲਈ ਸੁੱਖ ਸਰਕਾਰੀਆ ਨੂੰ ਇੰਚਾਰਜ ਨਿਯੁਕਤ ਕਰਨ ਦਾ ਸਵਾਗਤ <br/> ਅਗਲੀ ਖ਼ਬਰ ਪਰਾਲੀ ਨਾ ਸਾੜਨ ਸੰਬੰਧੀ ਬੰਡਾਲਾ 'ਚ ਖੇਤੀਬਾੜੀ ਵਿਭਾਗ ਨੇ ਲਗਾਇਆ ਕੈਂਪ <br/>
Ad Position 24