13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸ਼ੇਰਾ ਕਲੇਰ ਵਲੋਂ ਤਰਨ ਤਾਰਨ ਦੀ ਉਪ ਚੋਣ ਲਈ ਸੁੱਖ ਸਰਕਾਰੀਆ ਨੂੰ ਇੰਚਾਰਜ ਨਿਯੁਕਤ ਕਰਨ ਦਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 25-09-2025
ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ)-ਨੇੜ ਭਵਿੱਖ ਵਿਚ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ ਲਈ ਕਾਂਗਰਸ ਪਾਰਟੀ ਵਲੋਂ ਹਲਕਾ ਰਾਜਾਸਾਂਸੀ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਇੰਚਾਰਜ ਨਿਯੁਕਤ ਕਰਨ ਦਾ ਸਵਾਗਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਕਲੇਰ ਨੇ ਕਿਹਾ ਹਲਕਾ ਰਾਜਾਸਾਂਸੀ ਦੇ ਸਮੂਹ ਕਾਂਗਰਸੀ ਵਰਕਰ ਸੁੱਖ ਸਰਕਾਰੀਆ ਦੇ ਨਾਲ ਹਨ, ਕਿਉਂਕਿ ਉਹ ਖ਼ੁਦ ਚਾਰ ਵਾਰ ਲਗਾਤਾਰ ਵਿਧਾਇਕ ਬਣ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਤਰਨ ਤਾਰਨ ਦੀ ਉਪ ਚੋਣ ਬੜੀ ਸ਼ਾਨ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਵੇਗੀ | ਇਸ ਮੌਕੇ ਤੇ ਜਗਰੂਪ ਸਿੰਘ ਚਾਹਲ ਕਨੇਡਾ, ਜੁਗਰਾਜ ਸਿੰਘ ਗਾਜਾ, ਜਗਰੂਪ ਸਿੰਘ ਜੂਪਾ, ਕਿਸਾਨ ਆਗੂ ਸਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਮੰਗਾ, ਕਸ਼ਮੀਰ ਸਿੰਘ, ਸਾਬਕਾ ਮੈਂਬਰ ਪੰਚਾਇਤ ਚਰਨਜੀਤ ਸਿੰਘ, ਰਣਜੀਤ ਸਿੰਘ ਰਾਣਾ, ਲਵਪ੍ਰੀਤ ਸਿੰਘ ਫੌਜੀ ਆਦਿ ਉਨ੍ਹਾਂ ਦੇ ਨਾਲ ਸਨ |

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਅਦਾਕਾਰ ਸੋਨੂੰ ਧਰਦਿਉ <br/> ਅਗਲੀ ਖ਼ਬਰ ਸਪਾਰਕਿੰਗ ਨਾਲ ਟਰਾਲੀ ਤੇ ਪਰਾਲੀ ਸੜ ਕੇ ਹੋਈ ਸੁਆਹ <br/>
Ad Position 24