ਬਾਬਾ ਬਕਾਲਾ ਸਾਹਿਬ, 24 ਸਤੰਬਰ (ਰਾਜਨ)-ਉੱਘੇ ਫਿਲਮੀ ਅਦਾਕਾਰ ਸੋਨੂੰ ਧਰਦਿਉ ਪੁੱਤਰ ਸੰਤੋਖ ਸਿੰਘ ਵਾਸੀ ਧਰਦਿਉ ਦਾ ਬੀਤੇ ਕੱਲ੍ਹ ਦਿਲ ਦੀ ਬੀਮਾਰੀ ਕਾਰਣ ਦਿਹਾਂਤ ਹੋ ਗਿਆ | ਅੰਮਿ੍ਤਸਰੀਆ ਪ੍ਰੋਡਕਸ਼ਨ ਹੇਠ ਸੋਨੂੰ, ਪ੍ਰੋਡਿਊਸਰ ਅਤੇ ਅਦਾਕਾਰ ਧੀਰਜ ਕੁਮਾਰ ਵੈਰੋਵਾਲ ਅਤੇ ਅਰਮਾਨਪ੍ਰੀਤ ਸਿੰਘ ਮਾਨ ਨਾਲ ਵੱਖ-ਵੱਖ ਫਿਲਮਾਂ ਅਤੇ ਵੈਬ-ਸੀਰੀਜ਼ ਵਿਚ ਅਹਿਮ ਕਿਰਦਾਰ ਨਿਭਾ ਚੁੱਕਾ ਹੈ | ਉਸ ਦੀ ਮੌਤ ਤੇ ਵੱਖ ਧਾਰਮਿਕ, ਸਿਆਸੀ, ਸਾਹਿਤਕ, ਸਭਿਆਚਾਰਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਡੂੰਘੇੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਸਤਿੰਦਰਜੀਤ ਸਿੰਘ ਛੱਜਲਵੱਡੀ, ਮਾ: ਬਲਜਿੰਦਰ ਸਿੰਘ ਬੁੱਟਰ, ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਧੀਰਜ ਕੁਮਾਰ, ਕਪਿਲ ਸ਼ਰਮਾ, ਅਰਮਾਨਪ੍ਰੀਤ ਸਿੰਘ ਮਾਨ, ਪਰਸ ਨਾਗਰੀ ਦਿੱਲੀ, ਮਨਦੀਪ ਸਿੰਘ ਧਰਦਿਉ, ਸੰਤੋਖ ਸਿੰਘ ਧਰਦਿਉ, ਹੰਸਰਾਜ ਸਿੰਘ ਧਿਆਨਪੁਰ, ਸੁਸ਼ੀਲ ਕੁਮਾਰ, ਪਿ੍ੰ: ਤਰਨਜੀਤ ਸਿੰਘ ਸ਼ਰੀਫਪੁਰਾ, ਸਰਵਨ ਸਿੰਘ ਧਰਦਿਉ, ਰੇਸ਼ਮ ਸਿੰਘ ਜੇ.ਸਬੀ., ਅਮਤਿਕ ਤਰਨ ਤਾਰਨ, ਮਾਹਲਾ ਅੰਮਿ੍ਤਸਰ, ਕਰਨ ਸੰਧੂ, ਮੋਹਣ ਸਿੰਘ ਕੰਗ, ਕੌਂਸਲਰ ਕੁਲਵੰਤ ਸਿੰਘ ਰੰਧਾਵਾ ਤੋਂ ਇਲਾਵਾ ਆਦਿ ਸ਼ਾਮਿਲ ਸਨ |