11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪਟੇਲ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਹਰਦੀਪ ਗਿੱਲ ਦੀ ਅਗਵਾਈ ਹੇਠ ਹੋਈ ਮੈਰਾਥਨ ਦੌੜ <br/>

Ad Position 21
No active advertisement
ਅਜੀਤ ਡੈਸਕ 01-11-2025
ਜੰਡਿਆਲਾ ਗੁਰੂ, 31 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਰਨ ਫੋਰ ਯੂਨਿਟੀ ਦੇ ਬੈਨਰ ਹੇਠ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਮੈਰਾਥਨ ਦੌੜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਜੰਡਿਆਲਾ ਗੁਰੂ 'ਚ ਜੈਨ ਸਕੂਲ ਤੋਂ ਆਰੰਭ ਹੋ ਕੇ ਅੰਦਰੂਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਸਬਜ਼ੀ ਮੰਡੀ ਚੌਂਕ ਵਿਖੇ ਸਮਾਪਤ ਹੋਈ | ਯਾਤਰਾ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸਕੂਲੀ ਬੱਚਿਆਂ ਤੇ ਮਹਿਲਾਵਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ | ਹੱਥਾਂ ਵਿਚ ਤਿਰੰਗੇ ਫੜ ਕੇ ਭਾਰਤ ਮਾਤਾ ਦੀ ਜੈ ਅਤੇ ਬੰਦੇ ਮਾਤਰਮ ਦੇ ਜੈਕਾਰਿਆਂ ਦੀ ਗੂੰਜ ਵਿਚ ਇਸ ਯਾਤਰਾ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਅਮਰ ਰਹੇ ਦੇ ਨਾਰੇ ਵੀ ਲੱਗੇ | ਇਸ ਵਿਚ ਬੀ. ਜੇ. ਪੀ. ਦੀ ਸਾਰੀ ਜ਼ਿਲ੍ਹਾ ਟੀਮ ਤੋਂ ਇਲਾਵਾ ਮੁੱਖ ਮਹਿਮਾਨ ਸ੍ਰੀ ਸੂਰਜ ਭਾਰਦਵਾਜ ਸਕੱਤਰ ਬੀ. ਜੇ. ਪੀ. ਪੰਜਾਬ ਅਤੇ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਸ਼ਾਮਲ ਹੋਏ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਦਾਰ ਪਟੇਲ ਨੇ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਇਕੱਠਾ ਕਰਨ ਦਾ ਕੰਮ ਕੀਤਾ | ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਵੀ ਭਾਰਤ ਇਕਜੁੱਟ ਰੱਖਣ ਲਈ ਪਟੇਲ ਦੀ ਸੋਚ ਨੂੰ ਜਿੰਦਾ ਰੱਖਣ ਦੀ ਲੋੜ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ ਵਡਾਲੀ, ਰਾਜੇਸ਼ ਟਾਂਗਰੀ, ਕਰਮ ਸਿੰਘ, ਹਰਭਜਨ ਸਿੰਘ ਸਰਕਾਰੀਆ, ਚਰਨ ਸਿੰਘ, ਕੰਵਲਜੀਤ ਸਿੰਘ ਅਕਾਲਗੜ, ਸਰਬਜੀਤ ਸਿੰਘ ਵਡਾਲੀ, ਮਹਿੰਦਰ ਸਿੰਘ, ਦਲਬੀਰ ਸਿੰਘ, ਸੁਖਵਿੰਦਰ ਸਿੰਘ ਰੂਬੀ, ਸੁਖਵਿੰਦਰ ਸਿੰਘ ਜੰਡਿਆਲਾ ਗੁਰੂ, ਮਨਦੀਪ ਕੌਰ ਬਲਜੀਤ ਕੌਰ, ਪ੍ਰਭ ਕੌਰ, ਸਾਹਿਬ ਸਿੰਘ ਮੱਖਣ, ਬਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ਾਲ ਨਗਰ ਕੀਰਤਨ 4 ਨੂੰ <br/> ਅਗਲੀ ਖ਼ਬਰ ਔਜਲਾ, ਡੀ.ਸੀ. ਦੀ ਅਗਵਾਈ 'ਚ ਕਾਂਗਰਸੀ ਵਰਕਰ ਉਮੀਦਵਾਰ ਕਰਨਬੀਰ ਬੁਰਜ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰਨਗੇ-ਨਿਸ਼ਾਨ ਸੋਹ...
Ad Position 24