ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਖਿਡਾਰੀਆਂ ਨੇ ਵਾਲੀਬਾਲ ਮੁਕਾਬਲੇ ’ਚ ਮਾਰੀ ਬਾਜ਼ੀ
ਸਠਿਆਲਾ, 10 ਅਗਸਤ (ਜਗੀਰ ਸਿੰਘ ਸਫਰੀ)- ਬਾਬਾ ਗੋਬਿੰਦ ਸਕੂਲ ਐਂਡ ਬ੍ਰਿਗੇਡੀਅਰ ਜੀ. ਐੱਸ.
ਸਠਿਆਲਾ, 10 ਅਗਸਤ (ਜਗੀਰ ਸਿੰਘ ਸਫਰੀ)- ਬਾਬਾ ਗੋਬਿੰਦ ਸਕੂਲ ਐਂਡ ਬ੍ਰਿਗੇਡੀਅਰ ਜੀ.ਐੱਸ. ਬੱਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਨੇ ਵਾਲੀਬਾਲ ਖੇਡ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਵਲ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰ: ਸ਼ੁਭਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਜ਼ੋਨਲ ਖੇਡਾਂ ਤਰਸਿੱਕਾ ਵਿਖੇ ਅੰਡਰ 14, ਅੰਡਰ 17 ਅਤੇ ਅੰਡਰ 19 ਦੇ ਖਿਡਾਰੀਆਂ ਦੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਨੇ ਦੱਸਿਆ ਕਿ ਅੰਡਰ 14 ਟੀਮ ਪਹਿਲੀ ਪੁਜ਼ੀਸ਼ਨ, ਅੰਡਰ 17 ਟੀਮ ਨੇ ਦੂਜੀ ਪੁਜੀਸ਼ਨ ਅਤੇ ਅੰਡਰ 19 ਟੀਮ ਨੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ ਗਈ । ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਸਕੂਲ ਦੀ ਟੀਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਵਿਰੋਧੀ ਖਿਡਾਰੀਆਂ ਨੂੰ ਮਾਤ ਦਿੱਤੀ । ਇਸ ਮੌਕੇ ਡੀ.ਪੀ ਅਰਜਨ ਸਿੰਘ, ਮੇਜਰ ਸਿੰਘ, ਰੋਹਿਤ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬੱਧੀ ਵਿਦਿਆਰਥੀਆਂ ਦੀ ਮਿਹਨਤ, ਕੋਚਾਂ ਦੀ ਰਹਿਨੁਮਾਈ ਅਤੇ ਸਕੂਲ ਦੇ ਖੇਡ ਮਾਹੌਲ ਦਾ ਨਤੀਜਾ ਹੈ।