10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮਜਵਿੰਡ ਗੋਪਾਲਪੁਰਾ ਸਟੇਡੀਅਮ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਕੱਥੂਨੰਗਲ, ਜੇਠੂਵਾਲ 10 ਅਗਸਤ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)- ਨੇੜਲੇ ਪਿੰਡ ਮਜਵਿੰਡ-ਗੋਪਾਲਪੁਰਾ ਦੀ ਲੰਗਰ ਕਮੇਟੀ ਦੇ ਸੇਵਾਦਾਰਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਯਾਦਗਾਰੀ ਖੇਡ ਸਟੇਡੀਅਮ ਮਜਵਿੰਡ ਵਿਖੇ ਤੀਆਂ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੋਵਾਂ ਪਿੰਡਾਂ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਟੇਡੀਅਮ ਵਿਖੇ ਆਯੋਜਿਤ ਇਸ ਤੀਆਂ ਮੇਲੇ ਦੀ ਸ਼ੁਰੂਆਤ ਲੰਬੇ ਅਰਸੇ ਬਾਅਦ ਪੇਂਡੂ ਸੱਭਿਆਚਾਰ ਅਤੇ ਭਾਈਚਾਰੇ ਦੀਆਂ ਵਿਸਰ ਚੁੱਕੀਆਂ ਰਵਾਇਤਾਂ ਨੂੰ ਮੁੜ ਜਿੰਦਾ ਕਰਨ ਦੇ ਮੰਤਵ ਨਾਲ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 11-08-2026
ਕੱਥੂਨੰਗਲ, ਜੇਠੂਵਾਲ 10 ਅਗਸਤ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)- ਨੇੜਲੇ ਪਿੰਡ ਮਜਵਿੰਡ-ਗੋਪਾਲਪੁਰਾ ਦੀ ਲੰਗਰ ਕਮੇਟੀ ਦੇ ਸੇਵਾਦਾਰਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਯਾਦਗਾਰੀ ਖੇਡ ਸਟੇਡੀਅਮ ਮਜਵਿੰਡ ਵਿਖੇ ਤੀਆਂ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੋਵਾਂ ਪਿੰਡਾਂ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਟੇਡੀਅਮ ਵਿਖੇ ਆਯੋਜਿਤ ਇਸ ਤੀਆਂ ਮੇਲੇ ਦੀ ਸ਼ੁਰੂਆਤ ਲੰਬੇ ਅਰਸੇ ਬਾਅਦ ਪੇਂਡੂ ਸੱਭਿਆਚਾਰ ਅਤੇ ਭਾਈਚਾਰੇ ਦੀਆਂ ਵਿਸਰ ਚੁੱਕੀਆਂ ਰਵਾਇਤਾਂ ਨੂੰ ਮੁੜ ਜਿੰਦਾ ਕਰਨ ਦੇ ਮੰਤਵ ਨਾਲ ਕੀਤੀ ਗਈ। ਮਜਵਿੰਡ ਅਤੇ ਗੋਪਾਲਪੁਰਾ ਦੀਆਂ ਪੰਚਾਇਤਾਂ, ਮੋਹਤਬਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਏ ਇਸ ਮੇਲੇ ਵਿਚ ਖੀਰ-ਪੂੜਿਆਂ ਦਾ ਲੰਗਰ ਵੀ ਵਰਤਾਇਆ ਗਿਆ। ਲੜਕੀਆਂ ਤੇ ਛੋਟੀਆਂ ਬੱਚੀਆਂ ਵਾਸਤੇ ਪੀਂਘਾਂ ਵੀ ਪਾਈਆਂ ਗਈਆਂ ਸਨ । ਇਸ ਮੌਕੇ ‘ਤੇ ਸਰਪੰਚ ਨਿਰੰਜਣ ਸਿੰਘ ਮਜਵਿੰਡ, ਸਰਪੰਚ ਸਰਬਜੀਤ ਕੌਰ ਗੋਪਾਲਪੁਰਾ, ਪਲਵਿੰਦਰ ਸਿੰਘ ਮੈਂਬਰ, ਸੁਖਦੀਪ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਬਲਰਾਜ ਸਿੰਘ ਗੋਪਾਲਪੁਰਾ, ਦਲਬੀਰ ਸਿੰਘ ਜੇਈ, ਚਰਨ ਸਿੰਘ ਪ੍ਰਧਾਨ, ਤਰਲੋਕ ਸਿੰਘ ਗਿੱਲ, ਤਰਸੇਮ ਸਿੰਘ ਗਿੱਲ ਮੈਂਬਰ, ਗੁਰਬਖਸ਼ ਸਿੰਘ ਗਿੱਲ, ਮਲਕੀਤ ਸਿੰਘ ਕੌੜਾ, ਮੁਖਤਾਰ ਸਿੰਘ ਸਿੱਧੂ, ਲਾਭ ਸਿੰਘ ਮਜਵਿੰਡ, ਪ੍ਰੇਮ ਸਿੰਘ ਮਜਵਿੰਡ, ਭਾਊ ਗੋਪਾਲਪੁਰਾ ਅਤੇ ਲੰਗਰ ਕਮੇਟੀ ਦੇ ਹੋਰ ਸੇਵਾਦਾਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਖਿਡਾਰੀਆਂ ਨੇ ਵਾਲੀਬਾਲ ਮੁਕਾਬਲੇ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਵਿਧਾਨ ਸਭਾ ’ਚ ਚੁੱਕਿਆ ਅਜਨਾਲਾ ਸਮੇਤ ਹੋਰਨਾਂ ਇਲਾਕਿਆਂ ’ਚ ਹੜ੍ਹਾਂ ਦਾ ਮੁੱਦਾ
Ad Position 24