ਬਾਬਾ ਬਕਾਲਾ ਸਾਹਿਬ, 2 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਖੇੜਾ ਥਾਣੇਵਾਲ ਵਿਖੇ ਸਥਿਤ ਗੁਰਦੁਆਰਾ ਜੋਗੀ ਪੀਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ | ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਪਿੰਡ ਖੇੜਾ ਥਾਣੇਵਾਲ (ਥਾਣਾ ਬਿਆਸ) ਜਿੱਥੇ ਕਿ ਗੁਰਦੁਆਰਾ ਜੋਗੀ ਪੀਰ ਦੇ ਨਾਂ ਬਣਿਆ ਹੋਇਆ ਹੈ, ਇਸ ਗੁਰੂ ਘਰ ਵਿਚ ਮਿਤੀ 28 ਅਕਤੂਬਰ ਨੂੰ ਦੋ ਛੋਟੇ ਬੱਚੇ 5-7 ਸਾਲ ਦੇ ਅੰਸ਼ਪ੍ਰੀਤ ਸਿੰਘ ਅਤੇ ਗਰਵਿੰਦਰ ਸਿੰਘ, ਪਿੰਡ ਝਲਾੜੀ ਦੇ ਰਹਿਣ ਵਾਲੇ ਹਨ, ਨੇ ਦੋ ਵਜੇ ਗੁਰੂ ਘਰ ਆ ਕੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ, ਸਤਿਗੁਰਾਂ ਦੇ ਸ਼ਸ਼ਤਰਾਂ ਅਤੇ ਬਸਤਰਾਂ ਦੇ ਉਪਰ ਦੀ ਲੰਘਦੇ ਰਹੇ, ਜਿਸ 'ਤੇ ਕਰੀਬ ਦੋ ਘੰਟੇ ਗੁਰੂ ਘਰ ਦੀ ਮਰਯਾਦਾ ਦੀ ਉਲੰਘਣਾ ਹੋਈ, ਜੋ ਕਿ ਸਾਰੀ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈ, ਜਿਸ 'ਤੇ ਇਤਿਹਾਸਕ ਗੁ: ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸੂਚਿਤ ਕੀਤਾ ਗਿਆ, ਜਿਸ 'ਤੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਹੈੱਡ ਗ੍ਰੰਥੀ ਗਿਆਨੀ ਹਰਦੇਵ ਸਿੰਘ ਅਤੇ ਹੋਰ ਸਿੰਘ ਮੌਕੇ 'ਤੇ ਗੁਰੂ ਘਰ ਪੁੱਜੇ, ਪੁਲਿਸ ਪ੍ਰਸ਼ਾਸਨ ਵੀ ਸੱਦਿਆ ਗਿਆ | ਜਿਸ ਤੋਂ ਪਤਾ ਚੱਲਿਆ ਕਿ ਸਾਰੀ ਘਟਨਾ ਸਥਾਨਕ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰੀ ਹੈ | ਸੋ ਸਤਿਕਾਰ ਕਮੇਟੀ ਨੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇੱਥੋਂ ਤਿੰਨ ਪਾਵਨ ਸਰੂਪ ਲਿਆ ਕੇ ਗੁ: ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਸੁਭਾਇਮਾਨ ਕੀਤੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਅਗਲੇਰੀ ਕਾਰਵਾਈ ਲਈ ਮੰਗ ਕੀਤੀ | ਇਸ ਮੌਕੇ ਭਾਈ ਨਿਸ਼ਾਨ ਸਿੰਘ ਸਿਆਲਕਾ, ਭਾਈ ਰਣਜੀਤ ਸਿੰਘ ਸੇਰੋ, ਭਾਈ ਮੇਜਰ ਸਿੰਘ ਭਾਈ ਸਤਿਨਾਮ ਸਿੰਘ ਸੰਮਸਾ, ਭਾਈ ਗੁਰਨਾਮ ਸਿੰਘ ਬੋਜਾ, ਤਰਸੇਮ ਸਿੰਘ ਠੱਠੀਆਂ, ਸੁਖਦੇਵ ਸਿੰਘ ਗੱਗੜਭਾਣਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਮੀਤ ਮੈਨੇਜਰ ਸ਼ੇਰ ਸਿੰਘ, ਹੈੱਡ ਗ੍ਰੰਥੀ ਹਰਦੇਵ ਸਿੰਘ, ਪ੍ਰਸ਼ਾਸਨ ਵਲੋਂ ਚੌਂਕੀ ਇੰਚਾਰਜ ਬੁਤਾਲਾ ਤੇਜਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਵਿਚ ਗੁਰਮੀਤ ਸਿੰਘ. ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਅਜੀਤ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ, ਸੁਖਵੰਤ ਕੌਰ, ਸੁਰਜੀਤ ਕੌਰ, ਕੁਲਜੀਤ ਕੌਰ, ਹਰਜਿੰਦਰ ਕੌਰ, ਸਿਮਰਨਜੀਤ ਸਿੰਘ, ਰਾਮ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |
ਪਿੰਡ ਖੇੜਾ ਥਾਣੇਵਾਲ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਸਤਿਕਾਰ ਕਮੇਟੀ ਨੇ ਪਾਵਨ ਸਰੂਪ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਾਏ
ਅਜੀਤ ਡੈਸਕ
03-11-2025