28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਤਰਸਿੱਕਾ ਨਿਵਾਸੀ

Ad Position 21
No active advertisement
ਬਾਰਿਸ਼ਾਂ ਦੇ ਪਾਣੀ ਦੇ ਨਿਕਾਸ ਲਈ ਬਣੀ ਰੋਹੀ 'ਚ ਉੱਗੀ ਜੰਗਲੀ ਬੂਟੀ | ਤਸਵੀਰਾਂ : ਅਤਰ ਸਿੰਘ ਤਰਸਿੱਕਾ <br/> 03-11-2025

ਤਰਸਿੱਕਾ, 2 ਨਵੰਬਰ (ਅਤਰ ਸਿੰਘ ਤਰਸਿੱਕਾ)-ਜੇਕਰ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਦੇ ਦਾਅਵਿਆਂ ਦੀ ਅਸਲੀਅਤ ਵੇਖਣੀ ਹੋਵੇ ਤਾਂ ਅਸੀਂ ਲੋਕਾਂ ਨੂੰ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਹੋਣ ਮਾਣ ਪ੍ਰਾਪਤ ਕਾਮਰੇਡ ਮੱਖਣ ਸਿੰਘ ਤਰਸਿੱਕਾ ਸਾਬਕਾ ਵਿਧਾਇਕ ਦੇ ਜੱਦੀ ਪਿੰਡ ਤਰਸਿੱਕਾ ਅਉਣ ਦਾ ਖੁੱਲ੍ਹਾ ਸੱਦਾ ਦਿੰਦੇ ਹਾਂ | ਜਿੱਥੇ ਪਿੰਡ ਤਰਸਿੱਕਾ ਦੀ ਫਿਰਨੀ 'ਤੇ ਗੋਹੇ, ਪਾਥੀਆਂ ਤੇ ਕੂੜੇ ਕਰਕਟ ਵਾਲੀਆਂ ਗੰਦਗੀ ਦੇ ਢੇਰ ਵਾਲੀਆਂ ਰੂੜੀਆਂ ਬਾਹਰੋਂ ਆਉਣ ਵਾਲਿਆਂ ਦਾ ਸਵਾਗਤ ਕਰਦੀਆਂ ਹਨ | ਇਸ ਕਾਰਨ ਹੀ ਪਿੰਡ ਵਾਸੀ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ | ਏਥੇ ਹੀ ਬਸ ਨਹੀਂ ਪਿਛਲੇ 70 ਸਾਲਾਂ ਤੋਂ ਦਾਣਾ ਮੰਡੀ ਨਜ਼ਦੀਕ ਕੱਚੀ ਫਿਰਨੀ ਵੀ ਪਿੰਡ ਵਾਸੀਆਂ ਲਈ ਮੁਸੀਬਤ ਬਣੀ ਹੋਈ ਹੈ | ਖਾਸ ਕਰਕੇ ਬਾਰਿਸ਼ਾਂ ਦੇ ਦਿਨਾਂ 'ਚ ਇਸ ਰਸਤੇ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਇਸ ਦੇ ਨਾਲ ਹੀ ਬਣੀ ਰੋਹੀ ਜੰਗਲੀ ਬੂਟੀ ਨਾਲ ਪੂਰੀ ਤਰ੍ਹਾਂ ਭਰੀ ਹੋਈ ਹੈ | ਜਿਸ ਕਾਰਨ ਜ਼ਿਆਦਾ ਬਾਰਿਸ਼ ਹੋਣ 'ਤੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਤੇ ਲੋਕਾਂ ਦੇ ਘਰਾਂ 'ਚ ਵੀ ਦਾਖਲ ਹੋ ਜਾਂਦਾ ਹੈ | ਤਰਸਿੱਕਾ ਦੇ 35 ਕਿਲੋਮੀਟਰ ਦੇ ਏਰੀਏ 'ਚ ਕਿਤੇ ਵੀ ਕੋਈ ਆਈ. ਟੀ. ਆਈ. ਜਾਂ ਸਰਕਾਰੀ ਕਾਲਜ ਨਹੀਂ ਹੈ, ਜਿਸ ਕਾਰਨ ਏਥੇ ਦੇ ਨੌਜਵਾਨ ਉੱਚ ਵਿੱਦਿਆ ਤੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਤੋਂ ਵੀ ਵਾਂਝੇ ਰਹਿ ਜਾਂਦੇ ਹਨ | ਏਥੋਂ ਦਾ ਸਰਕਾਰੀ ਹਸਪਤਾਲ (ਸਮੂਹਿਕ ਸਿਹਤ ਕੇਂਦਰ) ਜੋ ਸਿਰਫ਼ ਨਾਂ ਦਾ ਹੀ ਹਸਪਤਾਲ ਬਣ ਕੇ ਰਹਿ ਗਿਆ ਹੈ | ਇਸ ਸਰਕਾਰੀ ਹਸਪਤਾਲ 'ਚ ਕੋਈ ਵੀ ਮਾਹਿਰ ਡਾਕਟਰ ਨਹੀਂ ਹੈ | ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ 20 ਸਾਲਾਂ ਤੋਂ ਸਰਜਨ ਦੀ ਪੋਸਟ ਹੀ ਖ਼ਤਮ ਕਰ ਦਿੱਤੀ ਗਈ ਹੈ | ਜਿਸ ਕਾਰਨ ਅਪਰੇਸ਼ਨ ਥੀਏਟਰ ਦਾ ਕੰਮ ਬੰਦ ਹੋ ਕੇ ਰਹਿ ਗਿਆ ਹੈ | ਏਥੇ ਇਕੋ ਇਕ ਦੰਦਾਂ ਦੇ ਮਾਹਿਰ ਡਾਕਟਰ ਸਿਮਰਨਜੀਤ ਸਿੰਘ ਹੀ ਰਹਿ ਗਏ ਸਨ, ਉਨ੍ਹਾਂ ਦੀ ਵੀ ਅੰਮਿ੍ਤਸਰ ਬਦਲੀ ਹੋ ਗਈ ਹੈ | ਪੰਜਾਬ ਸਰਕਾਰ ਨੇ ਬਲਾਕ ਤਰਸਿੱਕਾ ਖ਼ਤਮ ਕਰਕੇ ਜੰਡਿਆਲਾ ਗੁਰੂ 'ਚ ਮਿਲਾਉਣ ਨਾਲ ਇਲਾਕਾ ਨਿਵਾਸੀ ਹੋਰ ਵੀ ਮੁਸੀਬਤ 'ਚ ਫਸ ਗਏ ਹਨ, ਜਿਸ ਕਾਰਨ ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ 20 ਕਿਲੋਮੀਟਰ ਦੂਰ ਜੰਡਿਆਲਾ ਗੁਰੂ ਵਿਖੇ ਜਾਣਾ ਪਿਆ ਕਰਨਾ ਹੈ | ਕਸਬਾ ਪੁਲ ਨਹਿਰ ਤਰਸਿੱਕਾ ਤੋਂ ਦਾਣਾ ਮੰਡੀ ਤਰਸਿੱਕਾ ਤੱਕ ਬਣਿਆ ਗੰਦੇ ਪਾਣੀ ਦੇ ਨਿਕਾਸ ਵਾਲਾ ਨਾਲਾ ਪੂਰੀ ਤਰ੍ਹਾਂ ਬੰਦ ਪਿਆ ਹੈ, ਜਿਸ ਕਰਕੇ ਏਥੇ ਸੀਵਰੇਜ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਪਿੰਡ ਵਾਸੀਆਂ ਨੂੰ ਕੁਝ ਰਾਹਤ ਮਿਲ ਸਕੇ | ਪਿੰਡ ਦੇ ਛੱਪੜਾਂ ਤੇ ਪਿੰਡ ਵਾਸੀਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਕਾਰਨ ਗੰਦੇ ਪਾਣੀ ਦੇ ਨਿਕਾਸ ਦਾ ਮਸਲਾ ਹੋਰ ਵੀ ਉਲਝ ਕੇ ਰਹਿ ਗਿਆ ਹੈ | ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀਆਂ ਤੋਂ ਇਲਾਵਾ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਵੀ ਪਿੰਡ ਤਰਸਿੱਕਾ ਦੀਆਂ ਉਪਰੋਕਤ ਮੁਸ਼ਕਿਲਾਂ ਦੇ ਹੱਲ ਵੱਲ ਤੁਰੰਤ ਧਿਆਨ ਦੇਣ ਤੋਂ ਹੱਲ ਕਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਰੁਮਾਣਾਚੱਕ ਵਿਖੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ ਅਗਲੀ ਖ਼ਬਰ ਗੁਰੂ ਘਰ ਤੋਂ ਹੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ- ਬਾਵਾ ਸਿੰਘ ਮੁੰਬਈ
Ad Position 24