28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰੁਮਾਣਾਚੱਕ ਵਿਖੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ

Ad Position 21
No active advertisement
ਅਜੀਤ ਡੈਸਕ 03-11-2025
ਮਜੀਠਾ/ਜੈਂਤੀਪੁਰ, 2 ਨਵੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ, ਭੁਪਿੰਦਰ ਸਿੰਘ ਗਿੱਲ)- ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਰੁਮਾਣਾ ਚੱਕ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈਕੇ ਖਿਚੋਤਾਣ ਹੋਈ | ਪਿੰਡ ਵਿਚ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ ਜਿਹੜਾ ਕਿ ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਵਰੋਸਾਏ ਬ੍ਰਹਮ ਗਿਆਨੀ ਸੰਤ ਹਰੀ ਸਿੰਘ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇੇਰੀਆਂ ਵਾਲਿਆਂ ਦਾ ਤਪ ਅਸਥਾਨ ਹੈ | ਇਸ ਵਕਤ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਭਾਈ ਸਤਿੰਦਰ ਸਿੰਘ ਸੇਵਾ ਕਰ ਰਹੇ ਹਨ | ਅੱਜ ਸਵੇਰੇ ਮਾਮਲਾ ਉਸ ਵਕਤ ਤਲਖੀ ਵਿਚ ਆ ਗਿਆ ਜਦ ਕਿ ਪਿੰਡ ਦੇ ਹੀ ਕੁਝ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਕਥਿਤ ਤੌਰ 'ਤੇ ਕਬਜ਼ਾ ਕਰਨ ਦੀ ਨੀਯਤ ਨਾਲ ਦਾਖਲ ਹੋਏ | ਜਿਸ ਦਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਸੰਗਤਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ | ਮਾਮਲਾ ਭਖਦਾ ਵੇਖ ਕੇ ਗਰੰਥੀ ਸਿੰਘ ਵਲੋਂ ਪੁਲਿਸ ਨੂੰ ਫੋਨ 'ਤੇ ਸੂਚਿਤ ਕੀਤਾ ਗਿਆ | ਜਿਸ 'ਤੇ ਥਾਣਾ ਮਜੀਠਾ ਦੇ ਐੱਸ. ਐੱਚ. ਓ. ਕਰਮਪਾਲ ਸਿੰਘ ਪੁਲਿਸ ਫੋਰਸ ਲੈ ਕੇ ਮੌਕੇ ਪਹੁੰਚੇ ਅਤੇ ਸਾਰਾ ਮਾਮਲਾ ਹੱਥਾਂ 'ਚ ਲਿਆ ਅਤੇ ਦੋਹਾਂ ਧਿਰਾਂ ਨੂੰ ਵੱਖ ਕਰਕੇ ਮਾਮਲਾ ਸ਼ਾਂਤ ਕਰਨ ਦੀ ਚਾਰਾਜੋਈ ਕੀਤੀ | ਮਾਮਲਾ ਸ਼ਾਂਤ ਨਾ ਹੁੁੰਦਾ ਵੇਖ ਕੇ ਡੀ. ਐੱਸ. ਪੀ. ਇੰਦਰਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਅੰਮਿਤਸਰ ਬੇਅੰਤ ਸਿੰਘ ਮੌਕੇ 'ਤੇ ਪੁੱਜ ਗਏ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਤਿੰਦਰ ਸਿੰਘ ਵਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਗਈ | ਜਿਸ 'ਤੇ ਗੱਲਬਾਤ ਕਰਦਿਆਂ ਗ੍ਰੰਥੀ ਸਤਿੰਦਰ ਸਿੰਘ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਲੰਮੇਂ ਸਮੇਂ ਤੋਂ ਬ੍ਰਹਮ ਗਿਆਨੀ ਸੰਤ ਹਰੀ ਸਿੰਘ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇੇਰੀਆਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ | ਬਾਬਾ ਸਤਿੰਦਰ ਸਿੰਘ ਨੇ ਕਿਹਾ ਕਿ ਕੁਝ ਸਮੇਂ ਤੋਂ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਵਲੋਂ ਇਸ ਗੁਰਦੁਆਰਾ ਸਾਹਿਬ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ 'ਤੇ ਅੱਜ ਬਾਬਾ ਭਗਵਾਨ ਸਿੰਘ ਦੇ ਹਮਾਇਤੀ ਕਰੀਬ 25-30 ਵਿਅਕਤੀਆਂ ਵਲੋਂ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਕੇ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਉਨ੍ਹਾਂ ਅਤੇ ਪਿੰਡ ਦੀ ਸੰਗਤ ਵਲੋਂ ਨਾਕਾਮ ਬਣਾ ਦਿੱਤਾ ਗਿਆ | ਇਸ ਮੌਕੇ ਦੂਸਰੀ ਧਿਰ ਵਲੋਂ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੀ ਵਿਰਾਸਤ ਬਾਬਾ ਦੀਦਾਰ ਸਿੰਘ ਦੀ ਮੌਤ ਤੋਂ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਦੇ ਨਾਮ 'ਤੇ ਚੜ੍ਹ ਗਈ ਹੈ | ਧਿਰ ਦੂਸਰੀ ਨੇ ਕਿਹਾ ਕਿ ਉਹ ਇਸ ਗੁੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਧੀਆ ਢੰਗ ਦੀ ਬਣਾਉਣਾ ਚਾਹੁੰਦੇ ਹਨ ਪਰ ਮੌਕੇ ਤੇ ਗ੍ਰੰਥੀ ਭਾਈ ਸਤਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਇਹ ਨਹੀਂ ਬਣਾਉਣ ਦੇਣਾ ਚਾਹੁੰਦੇ ਜਿਸ 'ਤੇ ਉਨ੍ਹਾਂ ਨੇ ਸੰਗਤ ਦੀ ਸਲਾਹ ਨਾਲ ਫ਼ੈਸਲਾ ਕੀਤਾ ਕਿ ਉਹ ਨਾ ਹੀ ਬਾਬਾ ਮਹਿੰਦਰ ਸਿੰਘ ਅਤੇ ਨਾ ਹੀ ਬਾਬਾ ਸਤਿੰਦਰ ਸਿੰਘ ਨੂੰ ਬਣਾਉਣ ਦੇਣਗੇ | ਇਸ ਦੀ ਉਸਾਰੀ ਦੀ ਸਾਰੀ ਸੇਵਾ ਪਿੰਡ ਵਾਸੀ ਨਿਭਾਉਣਗੇ | ਦੂਸਰੀ ਧਿਰ ਨੇ ਕਿਹਾ ਕਿ ਉਹ ਅੱਜ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ | ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਇੰਦਰਜੀਤ ਸਿੰਘ ਨੇ ਕਿਹਾ ਕਿ ਗ੍ਰੰਥੀ ਸਿੰਘ ਸਤਿੰਦਰ ਸਿੰਘ ਅਤੇ ਸੰਗਤ ਵਲੋਂ ਦਰਖਾਸਤ ਪ੍ਰਾਪਤ ਹੋਈ ਹੈ | ਫਿਲਹਾਲ ਦੋਹਾਂ ਧਿਰਾਂ ਦੀ ਗੱਲਬਾਤ ਸੁਣੀ ਅਤੇ ਦੋਹਾਂ ਧਿਰਾਂ ਨੂੰ ਭਰੋਸੇ ਵਿਚ ਲੈੈ ਕੇ ਮਾਮਲਾ ਸ਼ਾਂਤ ਕੀਤਾ ਗਿਆ ਹੈ ਅਤੇ ਕਿਹਾ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਨਾਇਬ ਤਹਿਸੀਲਦਾਰ ਬੇਅੰਤ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਹਨ ਅਤੇ ਮਾਲ ਰਿਕਾਰਡ ਨੂੰ ਖੰਗਾਲ ਕੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਰਿਪੋਰਟ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੂੰ ਬੀਜ ਅਤੇ ਡੀ.ਏ.ਪੀ. ਖਾਦ ਵੰਡੀ ਅਗਲੀ ਖ਼ਬਰ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਤਰਸਿੱਕਾ ਨਿਵਾਸੀ
Ad Position 24