ਅੱਜ ਭਗਵਾਨ ਵਾਲਮੀਕਿ ਮੇਲੇ 'ਤੇ ਵਿਸ਼ੇਸ਼ ਭਾਰਤ ਦਾ ਪ੍ਰਾਚੀਨ ਤੇ ਵਿਰਾਸਤੀ ਸਥਾਨ -ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ)
ਅਜੀਤ ਡੈਸਕ
04-11-2025
ਰੜਕਦੀਆਂ ਘਾਟਾਂ : ਭਗਵਾਨ ਵਾਲਮੀਕਿ ਤੀਰਥ ਨੂੰ ਜਾਣ ਵਾਲੀ ਚੌੜੀ ਕੀਤੀ ਗਈ ਸੜਕ ਦਾ ਕੰਮ ਤਸੱਲੀ ਬਖਸ਼ ਢੰਗ ਨਾਲ ਨਹੀਂ ਹੋਇਆ | ਕੋਈ ਸਮਾਂ ਪਹਿਲਾਂ ਬਣੀ ਸੜਕ ਵਿਚ ਟੋਏ ਪੈਣੇ ਸ਼ੁਰੂ ਹੋ ਗਏ ਹਨ | ਰਾਮ ਤੀਰਥ ਨੂੰ ਜਾਣ ਵਾਲਾ ਮਾਹਲ ਬਾਈਪਾਸ ਵਾਲਾ ਪੁਲ ਅਜੇ ਤੱਕ ਮੁਕੰਮਲ ਨਹੀਂ ਹੋਇਆ, ਜਿਸ ਕਾਰਨ ਲੋਕਾਂ ਨੂੰ ਬਹੁਤ ਸਮੱਸਿਆ ਪੇਸ਼ ਆਉਂਦੀ ਹੈ | ਮਾਹਲ ਬਾਈਪਾਸ ਤੋਂ ਰਾਮ ਤੀਰਥ ਤੱਕ ਸਟਰੀਟ ਲਾਈਟਾਂ ਤਾਂ ਲੱਗ ਗਈਆਂ ਹਨ, ਪਰ ਰਾਤ ਨੂੰ ਅੱਧ-ਪਚੱਦੀਆਂ ਬੰਦ ਹੀ ਰਹਿੰਦੀਆਂ ਹਨ | ਰਾਮ ਤੀਰਥ ਤੋਂ ਵਾਇਆ ਝੰਜੋਟੀ ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਪੁਲ ਵੀ ਖਸਤਾ ਹਾਲ ਹੈ, ਜਿਸ ਦੇ ਕਿਨਾਰਿਆਂ 'ਤੇ ਰੇਲਿੰਗ ਨਾ ਹੋਣ ਕਰਕੇ ਉਹ ਹਾਦਸਿਆਂ ਨੂੰ ਸੱਦਾ ਦਿੰਦਾ ਪ੍ਰਤੀਤ ਹੁੰਦਾ ਹੈ | ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰ ਕੇ ਉਨ੍ਹਾਂ ਵਲੋਂ ਵੀ ਸਫ਼ਾਈ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਪਰਿਕਰਮਾ ਦੇ ਆਸ ਪਾਸ ਅਤੇ ਪਖਾਨਿਆਂ 'ਚ ਗੰਦਗੀ ਵੇਖਣ ਨੂੰ ਮਿਲਦੀ ਹੈ | ਲੱਖਾਂ ਲੋਕਾਂ ਦੀ ਆਸਥਾ ਦੇ ਕੇਂਦਰ ਭਗਵਾਨ ਵਾਲਮੀਕਿ ਤੀਰਥ ਵੱਲ ਪੰਜਾਬ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ |
-ਧਰਵਿੰਦਰ ਸਿੰਘ ਔਲਖ