09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਾਹਬੀ ਖਾਨਕੋਟ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 22-11-2025
ਨਵਾਂ ਪਿੰਡ, 21 ਨਵੰਬਰ (ਜਸਪਾਲ ਸਿੰਘ)-ਅਕਾਲੀ ਆਗੂ ਸੁਪਨਦੀਪ ਸਿੰਘ ਸਾਹਬੀ ਸੋਹਲ ਖਾਨਕੋਟ, ਵਾਈਸ ਚੇਅਰਮੈਨ ਆਲ ਇੰਡੀਆ ਹਿਊਮਨ ਰਾਈਟ ਕੌਂਸਲ ਤੇ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਅਤੇ ਗਗਨਜੀਤ ਸਿੰਘ ਸੋਹਲ ਤੇ ਸੁਮਨਪ੍ਰੀਤ ਸਿੰਘ ਸੋਹਲ ਦੇ ਸਤਿਕਾਰਯੋਗ ਮਾਤਾ ਸੁੱਖਵਿੰਦਰ ਕੌਰ ਪਤਨੀ ਸਵ. ਬੂਆ ਸਿੰਘ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨਘਾਟ, ਖਾਨਕੋਟ ਵਿਖੇ ਉਨ੍ਹਾਂ ਦੇ ਵੱਡੇ ਸਪੁੱਤਰ ਸਾਹਬੀ ਸੋਹਲ ਵਲੋਂ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕਰਕੇ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ, ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਂ ਕੋਟ, ਮਨਿੰਦਰ ਸਿੰਘ ਧੁੰਨਾ ਆਦਿ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ, ਕਿਸਾਨ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਸਾਹਬੀ ਤੇ ਸਮੂਹ ਸੋਹਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਮਾਤਾ ਸੁੱਖਵਿੰਦਰ ਕੌਰ ਨਮਿਤ ਅਖੰਡ ਪਾਠ ਦਾ ਭੋਗ 30 ਨਵੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਗ੍ਰਹਿ ਪਿੰਡ ਖਾਨਕੋਟ ਵਿਖੇ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਮਾਤਾ ਨਛੱਤਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਸਮੈਥਿਕ ਇੰਗਲੈਂਡ ਵਿਖੇ ਸ਼ਰਧਾਂਜਲ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ 'ਤੇ ਯੂ-ਟਿਊਬ ਚੈਨਲ ਬੰਦ ਕਰਨਾ ਮੰਦਭਾਗੀ- ਗਿੱਲ
Ad Position 24