02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿਖੇ ਚੌਥੀ ਕਾਨਵੋਕੇਸ਼ਨ ਕਰਵਾਈ

Ad Position 21
No active advertisement
ਅਜੀਤ ਡੈਸਕ 24-11-2025
ਰਾਮ ਤੀਰਥ, 23 ਨਵੰਬਰ (ਧਰਵਿੰਦਰ ਸਿੰਘ ਔਲਖ)-ਸਿਡਾਨਾ ਇੰਸਟੀਟਿਊਟ ਆਫ਼ ਐਜੂਕੇਸ਼ਨ ਖਿਆਲਾ ਖੁਰਦ, ਰਾਮ ਤੀਰਥ ਰੋਡ ਅੰਮਿ੍ਤਸਰ ਵਿਖੇ ਬੀ. ਐੱਡ ਅਤੇ ਬੀ. ਏ ਕੋਰਸ ਦੀ ਚੌਥੀ ਕਨਵੋਕੇਸ਼ਨ ਕਰਵਾਈ ਗਈ | ਇਸ ਸਮਾਰੋਹ ਵਿਚ ਡਾ. ਅਮਿਤ ਕੋਟਸ ਹੈਡ ਆਫ਼ ਡਿਪਾਰਟਮੈਂਟ, ਡਿਪਾਰਟਮੈਂਟ ਆਫ਼ ਐਜੂਕੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਦਰਸ਼ਨ ਸੋਹੀ ਅਤੇ ਡਾ. ਧਰਮਵੀਰ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਸੈਸ਼ਨ 2021-2023, 2022-2024, 2023-2025 ਦੇ ਕੁੱਲ 280 ਬੀ. ਐੱਡ ਦੇ ਪਾਸ ਵਿਦਿਆਰਥੀਆਂ ਅਤੇ 50 ਬੀ. ਏ./ ਬੀ. ਐੱਸ. ਸੀ. ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ | ਡਾ. ਕਨਿਕਾ ਭਾਟੀਆ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕਰਦਿਆਂ ਹੋਇਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਇਸ ਤੋਂ ਬਾਅਦ ਸਮਾਰੋਹ ਦੇ ਮੁੱਖ ਮਹਿਮਾਨ ਡਾ. ਅਮਿਤ ਕੋਟਸ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਸਿੱਖਿਆ ਹੀ ਜੀਵਨ 'ਚ ਸਫਲਤਾ ਦਾ ਅਸਲੀ ਰਾਹ ਹੈ | ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਦੀ ਪਿ੍ੰ: ਡਾ. ਜੀਵਨ ਜੋਤੀ ਸਿਡਾਨਾ ਕਿਹਾ ਕਿ ਸਿਡਾਨਾ ਇੰਸਟੀਚਿਊਟ ਹਮੇਸ਼ਾ ਗੁਣਵੱਤਾ ਅਨੁਸ਼ਾਸਨ ਅਤੇ ਸਮਰਪਣ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ | ਮੰਚ ਦਾ ਸੰਚਾਲਨ ਪ੍ਰੋ. ਦਰਸ਼ਪ੍ਰੀਤ ਸਿੰਘ ਭੁੱਲਰ ਨੇ ਕੀਤਾ | ਇਸ ਮੌਕੇ ਸਿਡਾਨਾ ਨਰਸਿੰਗ ਕਾਲਜ ਦੇ ਪਿ੍ੰ: ਡਾ. ਦਰਸ਼ਨ ਸੋਹੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸਫਲਤਾ ਦਾ ਪ੍ਰਤੀਕ ਹੈ | ਸਮਾਰੋਹ ਦੇ ਮਹਿਮਾਨ ਡਾ. ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਡਿਗਰੀਆਂ ਤੁਹਾਡੇ ਸਾਰਿਆਂ ਦੀ ਇਕ ਉਤਸ਼ਾਹ ਭਰੀ ਯਾਤਰਾ ਦੀ ਸ਼ੁਰੂਆਤ ਹੈ | ਸਮਾਰੋਹ ਦੇ ਅੰਤ ਵਿਚ ਹਰੇਕ ਸੈਸ਼ਨ ਦੇ ਮੈਰਿਟ ਹੋਲਡਰ ਅਤੇ ਯੂਥ ਫੈਸਟੀਵਲ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਇਸ ਮੌਕੇ ਸੰਸਥਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ, ਡਾ. ਗੁਰਸੇਵਕ ਸਿੰਘ ਭੁੱਲਰ, ਡਾ. ਕਨਿਕਾ ਭਾਟੀਆ, ਪ੍ਰੋ. ਪਵਨਦੀਪ ਕੌਰ, ਪ੍ਰੋ. ਸੋਨੀਆ ਸ਼ਰਮਾ, ਪ੍ਰੋ. ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਮੈਡਮ ਰਜਿੰਦਰ ਕੌਰ, ਮੈਡਮ ਅਮਨਪ੍ਰੀਤ ਕੌਰ ਅਤੇ ਹੋਰ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਤਲਬੀਰ ਗਿੱਲ ਨੇ ਮਹਿਮੂਦਪੁਰ ਤੋਂ ਲਛਮਣ ਦੀ ਮਾੜੀ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ
Ad Position 24