ਨਵਾਂ ਪਿੰਡ, 23 ਨਵੰਬਰ (ਜਸਪਾਲ ਸਿੰਘ)-ਐਫ਼ੀਲੇਟਿਡ ਤੇ ਐਸੋਸੀਏਟਿਡ ਸਕੂਲ ਜਥੇਬੰਦੀ ਰਾਸਾ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੀਆਂ 8ਵੀਂ, 10ਵੀਂ ਤੇ 12ਵੀਂ ਪ੍ਰੀਖਿਆਵਾਂ ਮਾਰਚ 2025 'ਚ ਮੈਰਿਟ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਸਨਮਾਨ 'ਚ ਆਯੋਜਿਤ ਕੀਤੇ ਗਏ 'ਪੈਗਾਮ-ਏ-ਮੁਬਾਰਕ 2025' ਪ੍ਰੋਗਰਾਮ 'ਚ ਜ਼ਿਲ੍ਹਾ ਅੰਮਿ੍ਤਸਰ ਦੀ ਨਾਮਵਰ ਵਿੱਦਿਅਕ ਸੰਸਥਾ ਸੈਕਰਡ ਲਾਈਟ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਪੁਰ ਰਾਜਪੂਤਾਂ ਦੇ ਮੈਰਿਟ 'ਚ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਸੰਬੰਧਿਤ ਵਿਦਿਆਰਥੀਆਂ ਦੇ ਸਨਮਾਨ 'ਚ ਸਕੂਲ ਸਮੂਹ 'ਚ ਹੋਏ ਬੜੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਕੂਲ ਦੇ ਐੱਮ. ਡੀ. ਗੁਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਖੁਸ਼ੀ ਨੇ, 10ਵੀਂ ਅਤੇ ਸਮਰੀਨ ਕੌਰ ਤੇ ਮਨਜੋਤ ਕੌਰ ਨੇ 8ਵੀਂ 'ਚੋਂ ਮੈਰਿਟ ਪ੍ਰਾਪਤ ਕਰਕੇ ਪੰਜਾਬ ਪੱਧਰ 'ਤੇ ਸਕੂਲ ਤੇ ਆਪਣਾ ਨਾਂਅ ਰੌਸ਼ਨ ਕੀਤਾ | ਜਿਸ ਦੇ ਲਈ ਉਨ੍ਹਾਂ ਇਸ ਅਸਧਾਰਨ ਪ੍ਰਾਪਤੀ ਦਾ ਸਿਹਰਾ ਸਕੂਲ ਵਿਖੇ ਅਨੁਸਾਸ਼ਨਿਤਾ, ਪੜ੍ਹਾਈ ਦੇ ਅਨੁਕੂਲ ਵਾਤਾਵਰਨ, ਉੱਚ ਯੋਗਤਾ ਤੇ ਤਜ਼ਰਬੇਕਾਰ ਵਿਸ਼ਾ ਮਾਹਿਰ ਅਧਿਆਪਕਾਂ ਅਤੇ ਬੱਚਿਆਂ ਦੀ ਸ਼ਖ਼ਤ ਮਿਹਨਤ ਦੇ ਸਿਰ ਬੰਨ੍ਹਦਿਆਂ ਉਨ੍ਹਾਂ ਸਨਮਾਨਿਤ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਇਨ੍ਹਾਂ ਬੱਚਿਆਂ ਨੂੰ ਇਸ ਕਾਰਜ ਪ੍ਰਣਾਲੀ ਨਿਰੰਤਰ ਜਾਰੀ ਰੱਖਣ ਤੇ ਹੋਰਾਂ ਨੂੰ ਇਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਲਈ ਵੱਧ ਤੋਂ ਵੱਧ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ | ਇਸ ਮੌਕੇ ਪਿ੍ੰ: ਬਲਜੀਤ ਕੌਰ ਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ |
'ਪੈਗਾਮ-ਏ-ਮੁਬਾਰਕ 2025' 'ਚ ਮੈਰਿਟ ਹੋਲਡਰ ਵਿਦਿਆਰਥੀਆਂ ਦਾ ਸਨਮਾਨ
ਅਜੀਤ ਡੈਸਕ
24-11-2025