ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਕ ਨਗਰ ਦੇ ਮੇਨ ਬਾਜ਼ਾਰ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਭਾਈ ਦਵਿੰਦਰ ਸਿੰਘ ਬਟਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਲਹਿਣਾ ਸਿੰਘ ਦਮਦਮੀ ਟਕਲਾਸ (ਮਹਿਤਾ), ਭਾਈ ਪ੍ਰਭਜਿੰਦਰ ਸਿੰਘ ਰਿਆੜ (ਸਾਰੇ ਰਾਗੀ ਜਥੇ) ਅਤੇ ਭਾਈ ਮਨਜੀਤ ਸਿੰਘ ਸੋਹੀ ਦੇ ਕਵੀਸ਼ਰੀ ਜਥਿਆਂ ਨੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਾ: ਪ੍ਰਚਾਰਕ ਭਾਈ ਜਸਪਾਲ ਸਿੰਘ ਬਲਸਰਾਏ ਨੇ ਸਟੇਜ ਦੀ ਸੇਵਾ ਨਿਭਾਉਂਦਿਆਂ ਗੁਰੂ ਸਾਹਿਬ ਦੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ | ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਵਲੋਂ ਬਾਬਾ ਸੁੱਖਾ ਸਿੰਘ, ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ ਸਮੇਤ ਪੁੱਜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਬਾਜ਼ਾਰ ਦੀ ਪ੍ਰਬੰਧਕ ਕਮੇਟੀ ਡਾ: ਜਗਮੀਤ ਸਿੰਘ ਬੱਬੂ, ਪ੍ਰਧਾਨ ਹਰਦੀਪ ਸਿੰਘ, ਸਵਰਨਜੀਤ ਸਿੰਘ ਕੰਬੋ, ਅਮਰਜੀਤ ਸਿੰਘ ਰੇਲਵੇ, ਅਮੋਲਕ ਸਿੰਘ ਰੇਲਵੇ, ਗੁਰਦਿਆਲ ਸਿੰਘ ਦਾਲਾ, ਮਨਜਿੰਦਰ ਸਿੰਘ ਹੀਰਾ, ਅਮਰਜੀਤ ਸਿੰਘ ਧਾਮੀ, ਪ੍ਰਦੀਪ ਸਿੰਘ, ਕਸ਼ਮੀਰ ਸਿੰਘ ਬੁੱਟਰ, ਸਰਬਜੀਤ ਸਿੰਘ, ਕੈਨੇਡੀ ਆਰ. ਸੀ. ਐੱਫ. ਮਨਦੀਪ ਸਿੰਘ ਮੰਨੂੰ, ਧੀਰਜਪਾਲ ਸਿੰਘ ਬੱਲ, ਜਸਪਿੰਦਰ ਸਿੰਘ ਮਠਾਰੂ, ਪ੍ਰਤਾਪ ਸਿੰਘ, ਬਲਜੀਤ ਸਿੰਘ ਟੈਂਟ ਹਾਊਸ, ਰਾਜਨ ਫੋਟੋ ਸਟੂਡੀਓ, ਅਵਤਾਰ ਸਿੰਘ ਆਦਿ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਰੀਕ ਸਿੰਘ ਬੇਦਾਦਪੁਰ, ਸਵਰਨ ਸਿੰਘ ਕਾਲਾ, ਹਰਿੰਦਰ ਸਿੰਘ ਲਾਲੀ, ਸੁਖਵਿੰਦਰ ਸਿੰਘ ਮਠਾਰੂ, ਜਗਦੀਪ ਸਿੰਘ ਕਿਤਾਬਾਂ ਵਾਲੇ, ਸੇਠ ਜਰਨੈਲ ਸਿੰਘ ਛਾਪਿਆਂਵਾਲੀ, ਜਸਕਰਨ ਸਿੰਘ ਬਾਵਾ, ਜੈਵਿੰਦਰ ਸਿੰਘ ਭੁੱਲਰ, ਖਾਲਸਾ ਨਿਰਵੈਰ ਸਿੰਘ, ਗੁਰਮੀਤ ਸਿੰਘ ਬੈਂਕ ਵਾਲਾ, ਬਿਕਰਮਜੀਤ ਸਿੰਘ ਚੀਮਾ, ਕਾਬਲ ਸਿੰਘ ਸਮੇਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ |
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੇਨ ਬਾਜ਼ਾਰ ਬਾਬਾ ਬਕਾਲਾ ਸਾਹਿਬ ਵਿਖੇ ਕੀਰਤਨ ਸਮਾਗਮ
ਅਜੀਤ ਡੈਸਕ
24-11-2025