27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਲਕਾ ਅਜਨਾਲਾ ਅੰਦਰ ਕਾਂਗਰਸ ਪਾਰਟੀ ਵਲੋਂ ਚੋਣਾਂ ਦਾ ਬਾਈਕਾਟ-ਹਰਪ੍ਰਤਾਪ ਵਿਧਾਇਕ ਸੁੱਖ ਸਰਕਾਰੀਆ ਅਤੇ ਦਿਲਰਾਜ ਸਿੰਘ 'ਤੇ ਮੁਕੱਦਮਾ ਦਰਜ ਕਰਨ ਖਿਲਾਫ਼ 'ਚ ਲਿਆ ਫ਼ੈਸਲਾ

Ad Position 21
No active advertisement
ਅਜੀਤ ਡੈਸਕ 08-12-2025
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਅਜਨਾਲਾ ਅਤੇ ਰਮਦਾਸ ਦੀਆਂ ਚੋਣਾਂ 'ਚ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਅਤੇ ਕੱਲ੍ਹ ਭਿੰਡੀ ਸੈਦਾਂ ਵਿਖੇ ਚੋਣਾਂ ਦੌਰਾਨ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਉਨ੍ਹਾਂ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਵਿਰੋਧ 'ਚ ਕਾਂਗਰਸ ਪਾਰਟੀ ਵਲੋਂ ਹਲਕਾ ਅਜਨਾਲਾ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ | ਇਹ ਜਾਣਕਾਰੀ ਅੱਜ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਸ਼ਹਿਰ ਅੰਦਰ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੰਦਿਆਂ ਦੱਸਿਆ ਕਿ ਹੋਰਨਾਂ ਹਲਕਿਆਂ ਵਾਂਗ ਹਲਕਾ ਅਜਨਾਲਾ ਅੰਦਰ ਵੀ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕਰਦਿਆਂ ਬਲਾਕ ਸੰਮਤੀ ਅਜਨਾਲਾ ਦੇ 18 ਜ਼ੋਨਾਂ ਵਿਚੋਂ ਗੱਗੋਮਾਹਲ, ਭਲਾ ਪਿੰਡ, ਪੰਡੋਰੀ ਸੁੱਖਾ ਸਿੰਘ, ਚੱਕ ਔਲ਼, ਡੱਲਾ ਰਾਜਪੂਤਾ ਅਤੇ ਨੰਗਲ ਵੰਝਾਂਵਾਲਾ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਤੇ ਇਸੇ ਤਰਜ਼ 'ਤੇ ਬਲਾਕ ਰਮਦਾਸ ਦੇ ਜ਼ੋਨ ਨੰਗਲ ਸੋਹਲ, ਅਵਾਣ, ਵਿਛੋਆ, ਮੋਹਨ ਭੰਡਾਰੀਆਂ, ਤਲਵੰਡੀ ਨਾਹਰ, ਥੋਬਾ, ਝੰਡੇਰ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਿਛੋਆ ਤੋਂ ਕਾਂਗਰਸੀ ਉਮੀਦਵਾਰ ਸਰਵਣ ਸਿੰਘ ਨਿਜ਼ਾਮਪੁਰਾ ਦੇ ਨਾਮਜ਼ਦਗੀ ਪੱਤਰ ਵੀ ਰੱਦ ਕਰ ਦਿੱਤੇ ਗਏ ਜਦੋਂਕਿ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਕੀਲਾਂ ਦੀ ਸਲਾਹ ਨਾਲ ਭਰੇ ਗਏ ਤੇ ਕੋਈ ਵੀ ਗ਼ਲਤੀ ਨਹੀ ਸੀ | ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਗੇ ਦੱਸਿਆ ਕਿ ਰਾਜਾਸਾਂਸੀ ਹਲਕੇ ਵਿਚ ਪਿੰਡ ਭਿੰਡੀ ਸੈਦਾਂ ਦੇ ਸਰਪੰਚ ਸੁਰਜੀਤ ਸਿੰਘ ਦੀ ਨਾਮਜ਼ਦਗੀ ਪੱਤਰ ਭਰਨ ਜਾਣ ਵੇਲੇ ਕੁੱਟਮਾਰ ਕੀਤੀ ਗਈ ਤੇ ਬਾਅਦ ਵਿਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਲੋਕਾਂ ਦੇ ਹਜੂਮ ਵਲੋਂ ਉਸਦੇੇ ਘਰ 'ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਆਪਣੇ ਸੈੱਲਫ਼ ਡਿਫੈਂਸ ਵਿਚ ਸੁਰਜੀਤ ਸਿੰਘ ਤੇ ਉਸਦੇ ਸਾਥੀਆਂ ਵਲੋਂ ਮੁਕਾਬਲਾ ਕੀਤਾ, ਜਿਸ ਦੌਰਾਨ ਕੁਝ ਲੋਕ ਜ਼ਖਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸੁਰਜੀਤ ਸਿੰਘ ਤੇ ਉਸਦੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਧੱਕੇਸ਼ਾਹੀ ਨੂੰ ਸਿਖਰ ਤੇ ਲਿਜਾਂਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਉਨ੍ਹਾਂ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ 'ਤੇ ਪਰਚਾ ਦਰਜ ਕਰ ਦਿੱਤਾ ਹੈ | ਜਿਸ ਦਾ ਕਾਂਗਰਸ ਪਾਰਟੀ ਸਖ਼ਤ ਵਿਰੋਧ ਕਰਦੀ ਹੈ ਤੇ ਰਾਜ ਚੋਣ ਕਮਿਸ਼ਨ ਨੂੰ ਕਹਿਣਾ ਚਾਹੁੰਦੀ ਹੈ ਕਿ ਤੁਹਾਡਾ ਗੁੰਡਾਗਰਦੀ ਵੱਲ ਧਿਆਨ ਨਹੀਂ ਇਸ ਤਰ੍ਹਾਂ ਚੋਣਾਂ ਕਿਵੇਂ ਹੋਣਗੀਆਂ? | ਇਸ ਮੌਕੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ, ਰਾਣਾ ਰਣਜੀਤ ਸਿੰਘ ਭੱਖਾ, ਅਮਨਦੀਪ ਸਿੰਘ ਝੰਡੇਰ, ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ, ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਗੋਲਡੀ ਚਮਿਆਰੀ, ਗੁਰਿੰਦਰਬੀਰ ਸਿੰਘ ਗੱਗੋਮਾਹਲ, ਅਮਨਦੀਪ ਸਿੰਘ ਝੰਡੇਰ, ਬਲਦੇਵ ਸਿੰਘ ਭੋਏਵਾਲੀ, ਮਨਪ੍ਰੀਤ ਸਿੰਘ ਸਾਰੰਗਦੇਵ, ਬਲਜੀਤ ਸਿੰਘ ਸਲੇਮਪੁਰਾ, ਸਰਵਣ ਸਿੰਘ ਨਿਜ਼ਾਮਪੁਰਾ, ਜੁਗਰਾਜ ਸਿੰਘ ਰਿਆੜ, ਕਸ਼ਮੀਰ ਸਿੰਘ ਅਵਾਣ, ਰੋਹਿਤ ਪੁਰੀ ਲੱਕੀ, ਇਕਬਾਲ ਸਿੰਘ ਖਾਨੋਵਾਲ, ਬਲਵਿੰਦਰ ਸਿੰਘ ਹਰਦੋਪੁਤਲੀ, ਗੁਰਸ਼ਿੰਦਰ ਸਿੰਘ ਸਹਿੰਸਰਾ, ਗੁਰਦੇਵ ਸਿੰਘ ਚਮਿਆਰੀ, ਦਲਜੀਤ ਸਿੰਘ ਖਤਰਾਏ ਕਲਾਂ, ਬੰਟੀ ਕੱਲੋਮਾਹਲ, ਰਮਿੰਦਰ ਸਿੰਘ ਝੰਡੇਰ, ਠੇਕੇਦਾਰ ਅਸ਼ੋਕ ਮਸੀਹ, ਮਿੰਟੂ ਮਹਿਲਾਂਵਾਲਾ, ਸਤਨਾਮ ਸਿੰਘ, ਮਨਦੀਪ ਸ਼ਰਮਾ, ਮੇਜਰ ਅਵਾਣ, ਹੀਰਾ ਦਾਲਮ, ਬੱਗਾ ਮਾਨ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਹਾਜ਼ਰ ਸਨ | ਇਸ ਦੌਰਾਨ ਸਮੂਹ ਆਗੂਆਂ ਵਲੋਂ ਸਰਕਾਰ ਖ਼ਿਲਾਫ਼ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੀ ਬਿਹਤਰੀ ਲਈ ਲੋਕ ਭਾਜਪਾ ਨੂੰ ਵੋਟ ਦੇਣ : ਹਰਦੀਪ ਗਿੱਲ ਅਗਲੀ ਖ਼ਬਰ ਪਰਮਜੀਤ ਕੌਰ ਨਿਰੰਜਨਪੁਰ ਸੰਮਤੀ ਜ਼ੋਨ-19 ਭਿੰਡਰ ਤੋਂ ਬਿਨਾਂ ਮੁਕਾਬਲਾ ਜੇਤੂ
Ad Position 24