27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਿਕਾਸ ਕਾਰਜਾਂ 'ਚ ਲਈ 'ਆਪ' ਉਮੀਦਵਾਰਾਂ ਦੀ ਜਿੱਤ ਜ਼ਰੂਰੀ-ਤਲਬੀਰ ਗਿੱਲ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਵੰਤ ਨੰਗਲ ਪੰਨਵਾ ਦੇ ਹੱਕ 'ਚ ਕੀਤਾ ਚੋਣ ਜਲਸਾ

Ad Position 21
No active advertisement
ਅਜੀਤ ਡੈਸਕ 08-12-2025
ਮਜੀਠਾ, 7 ਦਸੰਬਰ (ਜਗਤਾਰ ਸਿੰਘ ਸਹਿਮੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮਜੀਠਾ ਹਲਕੇ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਜਿੱਥੇ ਤੇਜ਼ੀ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਅੱਜ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਸਵੰਤ ਸਿੰਘ ਨੰਗਲ ਪੰਨਵਾ ਅਤੇ ਆਪ ਦੇ ਹੋਰ ਉਮੀਦਵਾਰਾਂ ਦੇ ਹੱਕ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਕਰਨ ਪੈਲਸ ਮਜੀਠਾ ਵਿਖੇ ਇੱਕ ਵਿਸ਼ਾਲ ਚੋਣ ਜਲਸਾ ਕਰਵਾਇਆ ਗਿਆ, ਜਿਸ ਨੂੰ ਗਿੱਲ ਸਮੇਤ ਹਰਭਪਿੰਦਰ ਸਿੰਘ ਸ਼ਾਹ, ਸਤਿੰਦਰ ਸਿੰਘ ਸ਼ਾਹ, ਅਨੂਪ ਸਿੰਘ ਸੰਧੂ, ਜਸਵੰਤ ਸਿੰਘ ਨੰਗਲ ਪੰਨਵਾ ਸਮੇਤ ਹੋਰ ਕਈ ਸੀਨੀਅਰ ਆਪ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਚੋਣ ਜਲਸੇ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਤਲਬੀਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਆਪ ਸਰਕਾਰ ਵਲੋਂ ਪੰਜਾਬ ਭਰ ਵਿਚ ਰਿਕਾਰਡ ਤੋੜ ਵਿਕਾਸ ਕਰਵਾਇਆ ਜਾ ਰਿਹਾ ਹੈ, ਜਦਕਿ ਪਹਿਲਾਂ ਰਹੀਆਂ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਸਿਰਫ਼ ਝੂਠੇ ਸੁਪਨੇ ਹੀ ਦਿਖਾਏ | ਤਲਬੀਰ ਗਿੱਲ ਨੇ ਭਰੋਸਾ ਜਤਾਇਆ ਕਿ ਇਨ੍ਹਾਂ ਸਾਰੇ ਕੰਮਾਂ ਦੇ ਆਧਾਰ 'ਤੇ ਲੋਕ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣਗੇ | ਇਸ ਮੌਕੇ ਉਕਤ ਤੋਂ ਇਲਾਵਾ ਸਰਪੰਚ ਚਰਨਜੀਤ ਸਿੰਘ ਵਡਾਲਾ, ਸਰਪੰਚ ਜਸਵੰਤ ਸਿੰਘ ਵੀਰਮ, ਸਰਪੰਚ ਸੁਖਚੈਨ ਸਿੰਘ ਸੁੱਖ ਭੰਗਵਾਂ, ਸਰਪੰਚ ਰਾਝਾ ਭੋਮਾ, ਸਾਬਕਾ ਸਰਪੰਚ ਸੁਖਚੈਨ ਸਿੰਘ ਭੋਮਾ, ਮਾਹਣ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਵੀਰਮ, ਸਰਪੰਚ ਮਨਪ੍ਰੀਤ ਸਿੰਘ ਅਨਾਇਤਪੁਰ, ਅਮਰਜੀਤ ਮਜੀਠਾ ਵਾਇਸ ਪ੍ਰਧਾਨ, ਲਾਲੀ ਮਜੀਠਾ ਦਿਹਾਤੀ, ਰਜੇਸ਼ ਕੁਮਾਰ ਲਾਟੀ ਮਜੀਠਾ, ਸਰਪੰਚ ਰਾਜ ਕੁਮਾਰ, ਸਰੰਪਚ ਗੁਰਮੇਲ ਸਿੰਘ, ਸਰਪੰਚ ਡਾ. ਕੁਲਬੀਰ ਸਿੰਘ ਰੱਖ ਭੰਗਵਾਂ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਅਜਨਾਲਾ ਅੰਦਰ ਬਲਾਕ ਸੰਮਤੀ ਚੋਣਾਂ ਲਈ 51 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ * ਬਲਾਕ ਸੰਮਤੀ ਅਜਨਾਲਾ 'ਚ 31 ਅਤੇ... ਅਗਲੀ ਖ਼ਬਰ ਸੂਬੇ ਦੀ ਬਿਹਤਰੀ ਲਈ ਲੋਕ ਭਾਜਪਾ ਨੂੰ ਵੋਟ ਦੇਣ : ਹਰਦੀਪ ਗਿੱਲ
Ad Position 24