ਰਾਮ ਤੀਰਥ, 17 ਦਸੰਬਰ (ਧਰਵਿੰਦਰ ਸਿੰਘ ਔਲਖ)ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ ਨੰਬਰ 17 ਗੌਂਸਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਵਡਾਲਾ ਜੇਤੂ ਰਹੇ, ਉਨ੍ਹਾਂ ਆਪਣੇ ਨਿਕਟ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜੈਮਲ ਸਿੰਘ ਵਡਾਲਾ ਅਤੇ ਭਾਜਪਾ ਦੇ ਉਮੀਦਵਾਰ ਕੁਲਦੀਪ ਸਿੰਘ ਹੈਪੀ ਮਾਹਲ ਨੂੰ ਹਰਾਇਆ | ਦਲਬੀਰ ਸਿੰਘ ਦੀ ਜਿੱਤ ਤੇ ਸੀਨੀਅਰ ਆਪ ਆਗੂ ਰਜਵੰਤ ਸਿੰਘ ਵਡਾਲਾ, ਸਰਪੰਚ ਮਦਨ ਸਿੰਘ ਵਡਾਲਾ, ਯੂਸਫ ਮਸੀਹ ਆਦਿ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ |