19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਡਾਲਾ ਕਲਾਂ ਤੋਂ ਬੀਬਾ ਕੰਵਲਪ੍ਰੀਤ ਕੌਰ ਜੇਤੂ ਰਹੇ ਪਤੀ ਦਲਜੀਤ ਸਿੰਘ ਭੱਪੀ ਵੀ ਰਹੇ ਬਲਾਕ ਸੰਮਤੀ ਜੋਨ-2 ਤੋਂ ਜੇਤੂ

Ad Position 21
No active advertisement
ਅਜੀਤ ਡੈਸਕ 19-12-2025
ਬਾਬਾ ਬਕਾਲਾ ਸਾਹਿਬ, 18 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜੋਨ-18 ਵਡਾਲਾ ਕਲਾਂ ਤੋਂ ਬੀਬਾ ਕੰਵਲਪ੍ਰੀਤ ਕੌਰ (ਸੁਪਤਨੀ ਸ: ਦਲਜੀਤ ਸਿੰਘ ਭੱਪੀ (ਸਾਬਕਾ ਸਰਪੰਚ) ਵਡਾਲਾ ਖੁਰਦ ਜੇਤੂ ਰਹੇ ਹਨ | ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬਾ ਪੁਨੀਤ ਕੌਰ (ਪਤਨੀ ਸ: ਗੁਰਚਰਨ ਸਿੰਘ ਰਾਣਾ ਕਾਲੇਕੇ (ਸਰਪੰਚ ਕਾਲੇਕੇ) ਨੂੰ 169 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ | ਦੇਰ ਰਾਤ ਤੋਂ ਬਾਅਦ ਹੀ ਇਹ ਨਤੀਜਾ ਘੋਸ਼ਿਤ ਕੀਤਾ ਗਿਆ | ਇਸੇ ਨਾਲ ਹੀ ਜ਼ਿਲ੍ਹਾ ਪ੍ਰ੍ਰੀਸ਼ਦ ਮੈਂਬਰ ਬਣੇ ਬੀਬਾ ਕੰਵਲਪ੍ਰੀਤ ਕੌਰ ਦੇ ਪਤੀ ਦਲਜੀਤ ਸਿੰਘ ਭੱਪੀ (ਸਾਬਕਾ ਸਰਪੰਚ) ਵੀ ਬਲਾਕ ਸੰਮਤੀ ਰਈਆ ਦੇ ਜੋਨ-2 ਭਲਾਈਪੁਰ ਤੋਂ ਜੇਤੂ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰਜਿੰਦਰ ਘੁਹਾਟਵਿੰਡ ਜ਼ੋਨ ਜਲਾਲ ਤੋਂ ਬਣੇ ਬਲਾਕ ਸੰਮਤੀ ਮੈਂਬਰ ਅਗਲੀ ਖ਼ਬਰ ਧਾਰਮਿਕ ਮੁਕਾਬਲੇ 'ਚੋਂ ਬਾਬਾ ਗੋਬਿੰਦ ਸਕੂਲ ਬਣਿਆ ਚੈਂਪੀਅਨ
Ad Position 24