ਸਠਿਆਲਾ, 18 ਦਸੰਬਰ (ਜਗੀਰ ਸਿੰਘ ਸਫਰੀ)-ਗੁ: ਸਵਰਗਪੁਰੀ ਸਠਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਵਿਚੋਂ ਬਾਬਾ ਗੋਬਿੰਦ ਸਕੂਲ ਸਠਿਆਲਾ ਚੈਂਪੀਅਨ ਬਣਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਜਸਪਾਲ ਸਿੰਘ ਤੇ ਗੁ: ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਬੱਲ ਅਤੇ ਮੁੱਖ ਗਿਆਨੀ ਰਾਜਿੰਦਰ ਸਿੰਘ ਨੇ ਦੱਸਿਆ ਹੈ ਕਿ ਹਰਭਜਨ ਸਿੰਘ ਸਿੰਗਾਪੁਰ ਵਲੋਂ ਧਾਰਮਿਕ ਮੁਕਾਬਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਗੁ: ਸਵਰਗਪੁਰੀ ਸਠਿਆਲਾ ਵਿਖੇ ਸਕੂਲਾਂ ਦੇ ਬੱਚਿਆਂ ਨੇ ਕੀਰਤਨ, ਭਾਸ਼ਣ, ਦਸਤਰ, ਬਾਣੀ ਕੰਠ, ਪ੍ਰਸ਼ਨੋਤਰੀ ਇਤਿਹਾਸ ਦੀ ਪੁਸਤਕ ਦੇ ਕੁਇਜ਼ ਮਕਾਬਲੇ 'ਚ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐੱਸ. ਬੱਲ ਸੀਨੀ. ਸੈਕੰ: ਸਕੂਲ ਸਠਿਆਲਾ, ਸੰਤ ਗੁਰਚਰਨ ਸਿੰਘ ਖਾਲਸਾ ਮੈਮੋਰੀਅਲ ਸਕੂਲ ਮਹਿਤਾ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲ ਬੁਤਾਲਾ, ਇੰਸ: ਸ਼ਹੀਦ ਰਘਬੀਰ ਸਿੰਘ ਸ. ਸ. ਸ. ਸਕੂਲ ਸਠਿਆਲਾ ਨੇ ਭਾਗ ਲਿਆ | ਇਸ ਮੌਕੇ ਹਰਭਜਨ ਸਿੰਘ ਸਿੰਗਪੁਰ, ਬਲਾਕ ਸੰਮਤੀ ਮੈਂਬਰ ਸਰਵਣ ਸਿੰਘ ਬਲਸਰਾਂ, ਸੁਸਾਇਟੀ ਪ੍ਰਧਾਨ ਗੁਰਮੁਖ ਸਿੰਘ ਡਾਂਗਾ, ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਸਾ: ਸਰਪੰਚ ਮਹਿੰਗਾ ਸਿੰਘ ਵਲੋਂ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐੱਸ. ਸਕੂਲ ਸਠਿਆਲਾ ਦੇ ਚੈਂਪੀਅਨ ਬਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰੇਸ਼ਮ ਸਿੰਘ ਹੈਪੀ, ਹਰਮਨ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਗੁਰਦਿਆਲ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਅਮਰੀਕ ਸਿੰਘ ਡਾ. ਗੁਰਵਿੰਦਰ ਸਿੰਘ ਲਾਡੀ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |