ਬਾਬਾ ਬਕਾਲਾ ਸਾਹਿਬ 18 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਨਾਲ ਸੰਬੰਧਿਤ 19 ਜ਼ੋਨਾਂ 'ਤੇ ਹੋਈਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰਾਂ ਨੇ ਸ਼ਾਨ ਨਾਲ ਜਿੱਤ ਪ੍ਰਾਪਤ ਕੀਤੀ ਹੈ | ਜੇਤੂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਸਮੇਤ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ | ਇਨ੍ਹਾਂ ਜੇਤੂ ਉਮੀਦਵਾਰਾਂ ਵਿਚ ਬਲਾਕ ਸੰਮਤੀ ਜੋਨ 7 ਬੁਤਾਲਾ ਤੋਂ ਬੀਬਾ ਹਰਮੀਤ ਕੌਰ ਪਤਨੀ ਗੁਰਮੀਤ ਸਿੰਘ ਬੁਤਾਲਾ, ਬਲਾਕ ਸੰਮਤੀ ਜੋਨ ਨੰ: 12 ਦੌਲ਼ੋ ਨੰਗਲ ਤੋਂ ਬੀਬੀ ਅਮਨਦੀਪ ਕੌਰ ਪਤਨੀ ਸੁਖਜੀਤ ਸਿੰਘ ਦੌਲ਼ੋ ਨੰਗਲ, ਬਲਾਕ ਸੰਮਤੀ ਜੋਨ ਨੰ: 24 ਧੂਲਕਾ ਤੋਂ ਸ: ਜਗਰੂਪ ਸਿੰਘ ਧੂਲਕਾ ਪੁੱਤਰ ਸ: ਨਿਰਮਲ ਸਿੰਘ ਬਿੱਲੂ ਧੂਲ਼ਕਾ, ਬਲਾਕ ਸੰਮਤੀ ਜੋਨ-17 ਫੇਰੂਮਾਨ ਤੋਂ ਸ: ਬੁੱਧ ਸਿੰਘ ਫੇਰੂਮਾਨ ਪੁੱਤਰ ਊਧਮ ਸਿੰਘ ਫੇਰੂਮਾਨ, ਬਲਾਕ ਸੰਮਤੀ ਜੋਨ-23 ਖਿਲਚੀਆਂ ਤੋਂ ਬੀਬੀ ਕੁਲਜੀਤ ਕੌਰ ਪਤਨੀ ਬਲਰਾਜ ਸਿੰਘ ਬੁਟਾਰੀ, ਜੋਨ ਨੰ: 3 ਸਠਿਆਲਾ ਤੋਂ ਬੀਬੀ ਰਣਜੀਤ ਕੌਰ ਪਤਨੀ ਗਿਆਨੀ ਬੂਟਾ ਸਿੰਘ ਸ਼ਾਮਿਲ ਹਨ | ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਜੇਤੂ ਉਮੀਦਵਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਨਿਰਮਲ ਸਿੰਘ ਬਿੱਲੂ ਧੂਲ਼ਕਾ (ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ), ਜਥੇਦਾਰ ਪੂਰਨ ਸਿੰਘ ਖਿਲਚੀਆਂ ਸਰਕਲ ਪ੍ਰਧਾਨ, ਤਰਲੋਚਨ ਸਿੰਘ ਧੂਲਕਾ, ਸਰਪੰਚ ਗੁਰਜਿੰਦਰ ਸਿੰਘ ਸਠਿਆਲਾ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਡਾ: ਕੁਲਵਿੰਦਰ ਸਿੰਘ ਬਾਣੀਆਂ, ਅਜਮਿੰਦਰ ਸਿੰਘ ਸਾਹਬਾ ਭੋਰਛੀ, ਬੀਬੀ ਗੁਰਮੀਤ ਕੌਰ ਬੱਲ ਰਈਆ, ਬੀਬੀ ਮਨਜੀਤ ਕੌਰ ਕਲੇਰ ਘੁਮਾਣ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |