19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਲਾਕ ਸੰਮਤੀ ਜ਼ੋਨ ਉਗਰ ਔਲਖ ਤੋਂ ਕਰਮਜੀਤ ਕੌਰ ਔਲਖ 342 ਵੋਟਾਂ ਨਾਲ ਜੇਤੂ

Ad Position 21
No active advertisement
ਅਜੀਤ ਡੈਸਕ 19-12-2025
ਹਰਸਾ ਛੀਨਾ, 18 ਦਸੰਬਰ (ਕੜਿਆਲ)-ਬਲਾਕ ਸੰਮਤੀ ਅਜਨਾਲਾ ਤਹਿਤ ਪੈਂਦੇ ਜ਼ੋਨ ਉੱਗਰ ਔਲਖ ਤੋਂ 'ਆਪ' ਉਮੀਦਵਾਰ ਕਰਮਜੀਤ ਕੌਰ ਪਤਨੀ ਬਲਜੀਤਪਾਲ ਸਿੰਘ ਨੇ ਆਪਣੇ ਨਿਕਟ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 342 ਵੋਟਾਂ ਦੇ ਫਰਕ ਨਾਲ ਮਾਤ ਦਿੰਦਿਆਂ ਜਿੱਤ ਦਰਜ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਲੇਮਪੁਰਾ ਦੇ ਸਰਪੰਚ ਹਰਮੀਤ ਸਿੰਘ ਔਲਖ ਨੇ ਦੱਸਿਆ ਕਿ ਬਲਾਕ ਸੰਮਤੀ ਜ਼ੋਨ ਤੋਂ ਆਪ ਵਲੋਂ ਕਰਮਜੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਜਿਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਮਜੀਤ ਕੌਰ ਪਤਨੀ ਸੁਲੱਖਣ ਸਿੰਘ ਨੂੰ 342 ਵੋਟਾਂ ਦੇ ਫਰਕ ਨਾਲ ਹਰਾਇਆ | ਜੇਤੂ ਉਮੀਦਵਾਰ ਕਰਮਜੀਤ ਕੌਰ ਦਾ ਪਿੰਡ ਸਲੇਮਪੁਰਾ ਪੁੱਜਣ 'ਤੇ ਸਰਪੰਚ ਹਰਜੀਤ ਕੌਰ ਔਲਖ, ਸਰਪੰਚ ਹਰਮੀਤ ਸਿੰਘ ਔਲਖ, ਸਰਪੰਚ ਰਾਜਬੀਰ ਸਿੰਘ ਰਾਜੀਆਂ, ਸਰਪੰਚ ਰੇਸ਼ਮ ਸਿੰਘ ਦੁਧਰਾਏ, ਸਰਪੰਚ ਨਿਰਮਲ ਸਿੰਘ ਦਾਲਮ, ਬਲਾਕ ਆਗੂ ਦਵਿੰਦਰ ਸਿੰਘ ਦੁਧਰਾਏ, ਸੁਖਬੀਰ ਸਿੰਘ ਸੁੱਖ ਸਲੇਮਪੁਰਾ, ਪਰਮਿੰਦਰ ਸਿੰਘ ਔਲਖ, ਸਰਪੰਚ, ਰਣਬੀਰ ਸਿੰਘ, ਦਵਿੰਦਰ ਸਿੰਘ ਸਲੇਮਪੁਰਾ, ਮਾ. ਹਰਜੀਤਪਾਲ ਸਿੰਘ, ਜਤਿੰਦਰ ਸਿੰਘ ਔਲਖ, ਸੁਖਚੈਨ ਸਿੰਘ ਮੈਂਬਰ ਸਮੇਤ ਹੋਰਾਂ ਵਲੋਂ ਸਿਰੋਪਾਓ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਰਈਆ ਦੇ ਵੱਖ-ਵੱਖ ਜੋਨਾਂ 'ਚ ਅਕਾਲੀ ਦਲ ਦੇ 6 ਉਮੀਦਵਾਰ ਜਿੱਤੇ ਅਗਲੀ ਖ਼ਬਰ ਖੰਡ ਮਿੱਲ ਭਲਾ ਪਿੰਡ ਵਲੋਂ 21 ਲੱਖ ਕੁਇੰਟਲ ਗੰਨਾ ਪੀੜਨ ਦਾ ਮਿਥਿਆ ਟੀਚਾ
Ad Position 24