19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਖੰਡ ਮਿੱਲ ਭਲਾ ਪਿੰਡ ਵਲੋਂ 21 ਲੱਖ ਕੁਇੰਟਲ ਗੰਨਾ ਪੀੜਨ ਦਾ ਮਿਥਿਆ ਟੀਚਾ

Ad Position 21
No active advertisement
ਅਜੀਤ ਡੈਸਕ 19-12-2025
ਹਰਸਾ ਛੀਨਾ, 18 ਦਸੰਬਰ (ਕੜਿਆਲ)-ਸਰਹੱਦੀ ਖੇਤਰ ਦੀ ਇਕਲੌਤੀ ਖੇਤੀ ਆਧਾਰਿਤ ਸਨਅਤ 'ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ' ਚਾਲੂ ਪਿੜਾਈ ਸੀਜਨ ਦੌਰਾਨ ਕਰੀਬ 21 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਮਿਥਿਆ ਗਿਆ ਹੈ ਜਿਸ 'ਚੋਂ ਮਿੱਲ ਵਲੋਂ ਹੁਣ ਤੱਕ ਕਰੀਬ 2.50 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਹੈ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੰਡ ਮਿੱਲ ਭਲਾ ਪਿੰਡ ਦੇ ਜਨਰਰ ਮੈਨੇਜਰ ਰਜਿੰਦਰਪ੍ਰਤਾਪ ਸਿੰਘ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਇਸ ਦੌਰਾਨ ਰਜਿੰਦਰਪ੍ਰਤਾਪ ਸਿੰਘ ਨੇ ਦੱਸਿਆ ਕਿ ਖੰਡ ਮਿੱਲ ਭਲਾ ਪਿੰਡ ਦੀ ਪ੍ਰਤੀ ਦਿਨ 25000 ਕੁਇੰਟਲ ਗੰਨਾ ਪੀੜਨ ਦੀ ਸਮਰੱਥ ਹੈ ਅਤੇ ਖੰਡ ਮਿੱਲ ਆਪਣੀ ਪੂਰਨ ਸਮਰੱਥਾ ਨਾਲ ਚੱਲ ਰਹੀ ਹੈ | ਜਿਸ ਕਾਰਨ ਮਿੱਲ ਨੂੰ ਗੰਨਾ ਸਪਲਾਈ ਕਰਨ ਆ ਰਹੇ ਗੰਨਾਂ ਕਾਸ਼ਤਕਾਰ ਸਿਰਫ ਕੁਝ ਘੰਟਿਆਂ ਵਿਚ ਹੀ ਸੁਰਖਰੂ ਹੋ ਕੇ ਘਰ ਵਾਪਸ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੰਨਾਂ ਕਾਸ਼ਤਕਾਰਾਂ ਨੂੰ ਸਪਲਾਈ ਗੰਨੇ ਦੀ ਨਾਲੋ ਨਾਲ ਅਦਾਇਗੀ ਕਰਨ ਦੇ ਕੀਤੇ ਵਾਅਦੇ ਅਨੁਸਾਰ ਖੰਡ ਮਿੱਲ ਭਲਾ ਪਿੰਡ ਨੂੰ 1 ਦਸੰਬਰ 2025 ਤੱਕ ਮਿੱਲ ਨੂੰ ਸਪਲਾਈ ਕੀਤੇ ਗੰਨੇ ਦੀ ਅਦਾਇਗੀ ਗੰਨਾਂ ਕਾਸ਼ਤਕਾਰਾਂ ਬੈਂਕ ਖਾਤਿਆਂ ਵਿਚ ਭੇਜ ਦਿੱਤੀ ਗਈ ਹੈ ਅਤੇ ਭਵਿੱਖ ਵਿਚ ਮਿੱਲ ਨੂੰ ਸਪਲਾਈ ਕੀਤੇ ਜਾਣ ਵਾਲੇ ਗੰਨੇ ਦੀ ਅਦਾਇਗੀ ਵੀ ਨਾਲੋ ਨਾਲ ਕੀਤੀ ਜਾਵੇਗੀ | ਇਸ ਸਮੇਂ ਮਿੱਲ ਦੇ ਜਨਰਲ ਮੈਨੇਜਰ ਆਰ. ਪੀ. ਸਿੰਘ ਅਤੇ ਮੁੱਖ ਗੰਨਾ ਵਿਕਾਸ ਅਫਸਰ ਸਤਿੰਦਰ ਸਿੰਘ ਮਜੀਠਾ ਵਲੋਂ ਕਾਸ਼ਤਕਾਰਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਮਿੱਲ ਨੂੰ ਸਾਫ ਸੁਥਰਾ ਅਤੇ ਆਗ ਖੋਰੀ ਰਹਿਤ ਗੰਨਾਂ ਸਪਲਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਮਿੱਲ ਨੂੰ ਗੰਨਾ ਸਪਲਾਈ ਕਰਨ ਪੁੱਜੇ ਉਘੇ ਗੰਨਾ ਕਾਸ਼ਤਕਾਰ ਹਰਪਾਲ ਸਿੰਘ, ਬਲਦੇਵ ਸਿੰਘ, ਗਰਬੀਰ ਸਿੰਘ ਭਿੰਡੀ ਔਲਖ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਬਲਦੇਵ ਸਿੰਘ ਸਾਰੰਗਦੇਵ, ਸਰਪੰਚ ਨਗੀਨ ਸਿੰਘ ਸ਼ਾਹਲੀਵਾਲ ਸਮੇਤ ਹੋਰਨਾਂ ਕਾਸ਼ਤਕਾਰਾਂ ਵਲੋਂ ਮਿੱਲ ਵਲੋਂ ਕੀਤੇ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਉਗਰ ਔਲਖ ਤੋਂ ਕਰਮਜੀਤ ਕੌਰ ਔਲਖ 342 ਵੋਟਾਂ ਨਾਲ ਜੇਤੂ ਅਗਲੀ ਖ਼ਬਰ ਸਰਹੱਦੀ ਪਿੰਡਾਂ ਨੂੰ ਜੋੜਦੀ ਸੜਕ ਦੀ ਮੁਰੰਮਤ ਮੌਕੇ ਕਈ ਘਰਾਂ ਦੇ ਬਰਬਾਦ ਹੋਣ ਦਾ ਖਤਰਾ
Ad Position 24