19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅਜਨਾਲਾ ਦੇ 32 ਬਲਾਕ ਸੰਮਤੀ ਜ਼ੋਨਾਂ 'ਚ 'ਆਪ' ਅਤੇ 1 ਜ਼ੋਨ 'ਚ ਅਕਾਲੀ ਉਮੀਦਵਾਰ ਰਿਹਾ ਜੇਤੂ ਜ਼ਿਲ੍ਹਾ ਪ੍ਰੀਸ਼ਦ ਦੇ ਚਾਰਾਂ ਜ਼ੋਨਾਂ 'ਚ 'ਆਪ' ਦੇ ਉਮੀਦਵਾਰਾਂ ਨੇ ਗੱਡੇ ਜੇਤੂ ਝੰਡੇ

Ad Position 21
No active advertisement
ਅਜੀਤ ਡੈਸਕ 19-12-2025
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਚੋਣ ਰਿਟਰਨਿੰਗ ਅਧਿਕਾਰੀ ਕਮ-ਐੱਸ.ਡੀ.ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਵਲੋਂ ਦੇਰ ਸ਼ਾਮ ਜਾਰੀ ਵਿਸਥਾਰਪੂਰਵਕ ਨਤੀਜਿਆਂ ਅਨੁਸਾਰ ਬਲਾਕ ਸੰਮਤੀ ਅਜਨਾਲਾ ਅਤੇ ਰਮਦਾਸ ਦੇ 32 ਜ਼ੋਨਾਂ 'ਚ 'ਆਪ' ਦੇ ਉਮੀਦਵਾਰ ਜੇਤੂ ਰਹੇ, ਜਦਕਿ 1 ਜ਼ੋਨ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ, 'ਆਪ' ਦੇ ਜੇਤੂ ਉਮੀਦਵਾਰਾਂ 'ਚ 11 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਸਨ |
ਬਲਾਕ ਸੰਮਤੀ ਅਜਨਾਲਾ ਦੇ ਵੱਖ-ਵੱਖ ਜ਼ੋਨਾਂ ਤੋਂ ਜੇਤੂ ਉਮੀਦਵਾਰ
ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ ਤੋਂ 'ਆਪ' ਦੇ ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਰਾਜ ਸਿੰਘ ਨੂੰ 426 ਵੋਟਾਂ, ਬਲੜਵਾਲ ਤੋਂ 'ਆਪ' ਦੇ ਉਮੀਦਵਾਰ ਕਸ਼ਮੀਰ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 201 ਵੋਟਾਂ, ਜ਼ੋਨ ਸਾਰੰਗਦੇਵ ਤੋਂ 'ਆਪ' ਦੀ ਉਮੀਦਵਾਰ ਚਰਨਜੀਤ ਕੌਰ 528 ਵੋਟਾਂ ਨਾਲ ਜੇਤੂ ਰਹੀ | ਜ਼ੋਨ ਜਾਫਰਕੋਟ ਤੋਂ 'ਆਪ' ਉਮੀਦਵਾਰ ਗੁਰਮੇਜ਼ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਜਸਬੀਰ ਸਿੰਘ ਨੂੰ 332 ਵੋਟਾਂ, ਜ਼ੋੋਨ ਗੁੱਜਰਪੁਰਾ ਤੋਂ 'ਆਪ' ਉਮੀਦਵਾਰ ਦਿਲਜੀਤ ਕੌਰ ਨੇ ਭਾਜਪਾ ਉਮੀਦਵਾਰ ਲਖਬੀਰ ਕੌਰ ਨੂੰ 512 ਵੋਟਾਂ, ਜ਼ੋਨ ਉੱਗਰ ਔਲਖ ਤੋਂ 'ਆਪ' ਉਮੀਦਵਾਰ ਕਰਮਜੀਤ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਕਰਮਜੀਤ ਕੌਰ ਨੂੰ 342 ਵੋਟਾਂ, ਜ਼ੋਨ ਭਲਾ ਪਿੰਡ ਤੋਂ 'ਆਪ' ਦੀ ਉਮੀਦਵਾਰ ਹਰਪ੍ਰੀਤ ਕੌਰ ਨੇ ਅਰਵਿੰਦਰ ਸਿੰਘ ਨੂੰ 108 ਵੋਟਾਂ, ਜ਼ੋਨ ਧਾਲੀਵਾਲ ਕਲੇਰ ਤੋਂ 'ਆਪ' ਉਮੀਦਵਾਰ ਰਾਜਵਿੰਦਰ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ 332 ਵੋਟਾਂ, ਜ਼ੋਨ ਚਮਿਆਰੀ ਤੋਂ 'ਆਪ' ਦੀ ਉਮੀਦਵਾਰ ਹਰਜੀਤ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਅਰਮਿੰਦਰ ਕੌਰ ਨੂੰ 471 ਵੋਟਾਂ, ਜ਼ੋਨ ਕਾਮਲਪੁਰਾ ਤੋਂ 'ਆਪ' ਉਮੀਦਵਾਰ ਜੋਗਿੰਦਰ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਦਲਜੀਤ ਕੌਰ ਨੂੰ 84 ਵੋਟਾਂ, ਜ਼ੋਨ ਤੇੜਾ ਕਲਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਕਰਮਬੀਰ ਸਿੰਘ ਨੇ 'ਆਪ' ਦੇ ਉਮੀਦਵਾਰ ਗੁਰਸ਼ਰਨ ਸਿੰਘ ਨੂੰ 76 ਵੋਟਾਂ, ਜ਼ੋਨ ਸੈਂਸਰਾਂ ਕਲਾਂ ਤੋਂ 'ਆਪ' ਦੀ ਉਮੀਦਵਾਰ ਸੁਖਜਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਵਿੰਦਰ ਕੌਰ ਨੂੰ 531 ਵੋਟਾਂ ਅਤੇ ਜ਼ੋਨ ਸੰਤੂਨੰਗਲ ਤੋਂ 'ਆਪ' ਦੀ ਉਮੀਦਵਾਰ ਪਲਵਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਜਵਿੰਦਰ ਕੌਰ ਨੂੰ 173 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ | ਇਸ ਤੋਂ ਇਲਾਵਾ ਜ਼ੋਨ ਗੱਗੋਮਾਹਲ ਤੋਂ 'ਆਪ' ਦੀ ਉਮੀਦਵਾਰ ਸਵਿੰਦਰ ਕੌਰ ਪਤਨੀ ਸਰਪੰਚ ਜਸਵੰਤ ਸਿੰਘ ਗੱਗੋਮਾਹਲ, ਜ਼ੋਨ ਡੱਲਾ ਰਾਜਪੂਤਾਂ ਤੋਂ 'ਆਪ' ਦੇ ਉਮੀਦਵਾਰ ਸੇਮਾ ਸਿੰਘ, ਜ਼ੋਨ ਚੱਕ ਔਲ ਤੋਂ 'ਆਪ' ਦੇ ਉਮੀਦਵਾਰ ਸਰਬਜੀਤ ਸਿੰਘ, ਜ਼ੋਨ ਨੰਗਲ ਵੰਝਾਂਵਾਲਾਂ ਤੋਂ 'ਆਪ' ਦੇ ਉਮੀਦਵਾਰ ਹਰਮਨਜੀਤ ਸਿੰਘ ਅਤੇ ਜ਼ੋਨ ਪੰਡੋਰੀ ਸੁੱਖਾ ਸਿੰਘ ਤੋਂ 'ਆਪ' ਦੇ ਉਮੀਦਵਾਰ ਲਵਕਰਨ ਸਿੰਘ ਭੱਖਾ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ |
ਬਲਾਕ ਸੰਮਤੀ ਰਮਦਾਸ ਦੇ ਵੱਖ-ਵੱਖ ਜ਼ੋਨਾਂ ਤੋਂ ਜੇਤੂ ਉਮੀਦਵਾਰ
ਬਲਾਕ ਸੰਮਤੀ ਰਮਦਾਸ ਦੇ ਜ਼ੋਨ ਮਹਿਮਦ ਮੰਦਰਾਂਵਾਲਾ ਤੋਂ 'ਆਪ' ਦੀ ਉਮੀਦਵਾਰ ਜਗਦੀਸ਼ ਦਵਿੰਦਰ ਕੌਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਮਨਦੀਪ ਕੌਰ ਨੂੰ 165 ਵੋਟਾਂ, ਜ਼ੋਨ ਅਵਾਣ ਤੋਂ 'ਆਪ' ਦੇ ਉਮੀਦਵਾਰ ਸੁਖਜਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੀਤ ਸਿੰਘ ਨੂੰ 823 ਵੋਟਾਂ, ਜ਼ੋਨ ਥੋਬਾ ਤੋਂ 'ਆਪ' ਦੇ ਉਮੀਦਵਾਰ ਕੁਲਵੰਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਗਟ ਸਿੰਘ ਨੂੰ 345 ਵੋਟਾਂ, ਜ਼ੋਨ ਸੂਫੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ ਨੂੰ 237 ਵੋਟਾਂ, ਜ਼ੋਨ ਅੱਬੂਸੈਦ ਤੋਂ 'ਆਪ' ਦੀ ਉਮੀਦਵਾਰ ਕੰਵਲਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਨੂੰ 54 ਵੋਟਾਂ, ਜ਼ੋਨ ਡਿਆਲ ਭੜੰਗ ਤੋਂ 'ਆਪ' ਦੇ ਉਮੀਦਵਾਰ ਬਲਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਚਿੱਤਰ ਸਿੰਘ ਨੂੰ 216 ਵੋਟਾਂ, ਜ਼ੋਨ ਸੁਧਾਰ ਤੋਂ 'ਆਪ' ਦੀ ਉਮੀਦਵਾਰ ਪਲਵਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਲਕੀਤ ਕੌਰ ਨੂੰ 16 ਵੋਟਾਂ, ਜ਼ੋਨ ਚੱਕ ਸਿਕੰਦਰ ਤੋਂ 'ਆਪ' ਦੀ ਉਮੀਦਵਾਰ ਅਮਰੀਕ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਿੰਦਰ ਕੌਰ ਨੂੰ 608 ਵੋਟਾਂ ਅਤੇ ਜ਼ੋਨ ਸੰਗਤਪੁਰਾ ਤੋਂ 'ਆਪ' ਦੇ ਉਮੀਦਵਾਰ ਸੁਖਮੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਸ਼ਮੀਰ ਸਿੰਘ ਨੂੰ 389 ਵੋਟਾਂ ਦੇ ਫਰਕ ਨਾਲ ਹਰਾਇਆ, ਜਦਕਿ ਜ਼ੋਨ ਘੋਨੇਵਾਲਾ ਤੋਂ 'ਆਪ' ਦੇ ਉਮੀਦਵਾਰ ਪਿ੍ਥਵੀਪਾਲ ਸਿੰਘ ਘੋਨੇਵਾਲਾ, ਜ਼ੋਨ ਨੰਗਲ ਸੋਹਲ ਤੋਂ 'ਆਪ' ਦੀ ਉਮੀਦਵਾਰ ਪਰਮਜੀਤ ਕੌਰ, ਜ਼ੋਨ ਵਿਛੋਆ ਤੋਂ 'ਆਪ' ਦੇ ਉਮੀਦਵਾਰ ਰਜਿੰਦਰ ਸਿੰਘ, ਜ਼ੋਨ ਮੋਹਨ ਭੰਡਾਰੀਆਂ ਤੋਂ 'ਆਪ' ਦੇ ਉਮੀਦਵਾਰ ਬਲਰਾਜ ਸਿੰਘ, ਜ਼ੋਨ ਤਲਵੰਡੀ ਨਾਹਰ ਤੋਂ 'ਆਪ' ਦੇ ਉਮੀਦਵਾਰ ਤਲਵਿੰਦਰ ਸਿੰਘ ਅਤੇ ਜ਼ੋਨ ਝੰਡੇਰ ਤੋਂ 'ਆਪ' ਦੇ ਉਮੀਦਵਾਰ ਨਿਰਮਲ ਕੌਰ ਬਿਨਾਂ ਮੁਕਾਬਲਾ ਪਹਿਲਾਂ ਹੀ ਜ਼ੋਨ ਜਿੱਤ ਚੁੱਕੇ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਸੰਗਤਪੁਰਾ ਤੋਂ ਸੁਖਮੀਤ ਸਿੰਘ ਚੋਣ ਜਿੱਤੇ ਅਗਲੀ ਖ਼ਬਰ ਗੁਰਜਿੰਦਰ ਘੁਹਾਟਵਿੰਡ ਜ਼ੋਨ ਜਲਾਲ ਤੋਂ ਬਣੇ ਬਲਾਕ ਸੰਮਤੀ ਮੈਂਬਰ
Ad Position 24