ਚੇਤਨਪੁਰਾ, 18 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਜ਼ੋਨ ਸੰਗਤਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 389 ਵੋਟਾਂ ਨਾਲ ਹਰਾ ਕੇ ਜੇਤੂ ਰਹੇ | ਪ੍ਰਾਪਤ ਜਾਣਕਾਰੀ ਅਨੁਸਾਰ 'ਆਪ' ਦੇ ਉਮੀਦਵਾਰ ਸੁਖਮੀਤ ਸਿੰਘ ਨੂੰ 1045 ਵੋਟਾਂ ਅਤੇ ਅਕਾਲੀ ਦਲ ਨੂੰ 656 ਵੋਟਾਂ ਪ੍ਰਾਪਤ ਹੋਈਆਂ |